20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਦਸਮੇਸ਼ ਗਰਲਜ਼ ਕਾਲਜ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਵਿਦਿਆਰਥਣਾਂ ਲਈ ਵਿੱਦਿਅਕ ਦੌਰੇ ਦਾ ਆਯੋਜਨ

ਅਜੀਤ ਡੈਸਕ 02-04-2026
ਮੁਕੇਰੀਆਂ, 1 ਅਪ੍ਰੈਲ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ | ਵਿਦਿਆਰਥਣਾਂ ਦੇ ਗਿਆਨ ਵਿਚ ਵਾਧਾ ਕਰਨ ਲਈ ਸਮੇਂ-ਸਮੇਂ 'ਤੇ ਸੈਮੀਨਾਰ, ਵਰਕਸ਼ਾਪ ਤੇ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ ਜਾਂਦਾ ਹੈ | ਇਸੇ ਤਹਿਤ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਲੁਧਿਆਣਾ ਵਿਖੇ ਸ਼ਰਮਨ ਸ਼ਾਲਜ਼ ਸਪਿਨਿੰਗ ਮਿੱਲ ਦਾ ਸਿੱਖਿਆ ਤਮਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਸ ਦੌਰੇ ਵਿਚ ਬੀ.ਐੱਸ.ਸੀ. ਫ਼ੈਸ਼ਨ ਡਿਜ਼ਾਇਨਿੰਗ ਅਤੇ ਬੀ. ਏ. ਫ਼ੈਸ਼ਨ ਡਿਜ਼ਾਇਨਿੰਗ ਦੇ ਫਾਈਨਲ ਸਾਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ | ਇਹ ਦੌਰਾ ਕਾਲਜ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਮੌਕੇ ਵਿਭਾਗ ਮੁਖੀ ਪੂਨਮ ਸ਼ਰਮਾ ਤੇ ਸਹਾਇਕ ਪ੍ਰੋਫੈਸਰ ਅਕਵਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਦਲਜੀਤ ਕੌਰ ਵੀ ਮੌਜੂਦ ਸਨ | ਉਨ੍ਹਾਂ ਨੇ ਉਨ ਤਿਆਰ ਕਰਨ ਦੇ ਵੱਖ-ਵੱਖ ਪੜਾਅ, ਆਧੁਨਿਕ ਮਸ਼ੀਨਰੀ ਤੇ ਗੁਣਵੱਤਾ ਨਿਯੰਤਰਨ ਤਕਨੀਕਾਂ ਨੂੰ ਨਜ਼ਦੀਕ ਤੋਂ ਵੇਖਿਆ, ਜਿਸ ਨਾਲ ਵਿਦਿਆਰਥਣਾਂ ਨੂੰ ਟੈਕਸਟਾਈਲ ਉਦਯੋਗ ਬਾਰੇ ਪ੍ਰਯੋਗਾਤਮਿਕ ਗਿਆਨ ਪ੍ਰਾਪਤ ਹੋਇਆ | ਅਕਾਦਮਿਕ ਗਤੀਵਿਧੀਆਂ ਦੇ ਤਹਿਤ ਵਿਦਿਆਰਥਣਾਂ ਵਲੋਂ ਜਲੰਧਰ ਦੇ ਈਸਟਵੁੱਡ ਸ਼ਾਪਿੰਗ ਕੰਪਲੈਕਸ ਵਿਚ ਮਾਰਕੀਟ ਤੇ ਫ਼ੈਸ਼ਨ ਬਰਾਂਡ ਸਰਵੇ ਵੀ ਕੀਤਾ ਗਿਆ | ਇਸ ਸਰਵੇ ਰਾਹੀਂ ਉਨ੍ਹਾਂ ਨੇ ਨਵੇਂ ਫ਼ੈਸ਼ਨ ਰੁਝਾਨਾਂ, ਬ੍ਰਾਂਡਿੰਗ ਤਰੀਕਿਆਂ, ਪ੍ਰੋਡਕਟ ਡਿਸਪਲੇ ਤੇ ਗਾਹਕਾਂ ਦੀ ਪਸੰਦ ਬਾਰੇ ਅਧਿਐਨ ਕੀਤਾ | ਇਸ ਤੋਂ ਬਾਅਦ ਸਮੂਹ ਵਿਦਿਆਰਥਣਾਂ ਵਲੋਂ ਹਵੇਲੀ ਵਿਚ ਰਿਫਰੈਸ਼ਮੈਂਟ ਲਈ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਪਰੰਪਰਾਗਤ ਮਹਿਮਾਨ ਨਿਵਾਜ਼ੀ ਦਾ ਅਨੁਭਵ ਕੀਤਾ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਨੇ ਇਸ ਸਫਲ ਆਯੋਜਨ ਲਈ ਅਧਿਆਪਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਦੇ ਰਹਿਣ ਲਈ ਪ੍ਰੇਰਿਆ |
ਪਿਛਲੀ ਖ਼ਬਰ ਡਾ. ਰਵਜੋਤ ਵਲੋਂ ਹਸਪਤਾਲ ਦੀ ਬਣ ਰਹੀ ਨਵੀ ਇਮਾਰਤ ਦਾ ਨਿਰੀਖਣ ਅਗਲੀ ਖ਼ਬਰ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ- ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।