ਟਾਂਡਾ ਉੜਮੁੜ, 1 ਅਪੈ੍ਰਲ (ਦੀਪਕ ਬਹਿਲ)-ਪੂਰੇ ਪੰਜਾਬ 'ਚ 1 ਅਪ੍ਰੈਲ ਤੋਂ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਆੜ੍ਹਤੀਆਂ ਪ੍ਰਤੀ ਅੜੀਅਲ ਤੇ ਨਾ ਪੱਖੀ ਰਵਈਏ ਕਾਰਨ ਪੂਰੇ ਪੰਜਾਬ ਵਿਚ ਹੀ ਆੜ੍ਹਤੀਆ ਐਸੋਸੀਏਸ਼ਨ ਅੱਜ ਤੋਂ ਹੜਤਾਲ ਉੱਪਰ ਚਲੀ ਗਈ ਹੈ | ਇਸੇ ਤਹਿਤ ਸਥਾਨਕ ਆੜ੍ਹਤੀਆ ਐਸੋਸੀਏਸ਼ਨ ਟਾਂਡਾ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿਚ ਸਮੂਹ ਆੜ੍ਹਤੀ ਅੱਜ ਤੋਂ ਆਪਣੀਆਂ ਹੱਕੀ ਮੰਗਾਂ ਲਈ ਅਣਮਿਥੇ ਸਮੇਂ ਲਈ 'ਚ ਹੜਤਾਲ 'ਤੇ ਚਲੇ ਗਏ ਹਨ | ਭਰਵੀਂ ਮੀਟਿੰਗ ਦੌਰਾਨ ਸਰਕਾਰ ਪ੍ਰਤੀ ਰੋਸ ਜਤਾਉਂਦੇ ਹੋਏ ਆੜ੍ਹਤੀਆਂ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਆੜ੍ਹਤੀਆਂ ਨੂੰ 2.5 ਫ਼ੀਸਦੀ ਆੜ੍ਹਤ ਮਿਲਦੀ ਸੀ, ਪਰ ਕੁੱਝ ਸਮਾਂ ਪਹਿਲਾਂ ਇਹ ਆੜ੍ਹਤ ਫ਼ਰੀਜ ਕਰਕੇ ਘੱਟ ਮਾਤਰਾ ਵਿਚ ਸੀਮਤ ਕਰ ਦਿੱਤੀ ਗਈ ਜਦੋਂ ਕਿ ਆੜ੍ਹਤੀਆਂ ਉੱਪਰ ਹਰ ਪਰ ਪਾਸੇ ਤੋਂ ਖਰਚਿਆਂ ਦਾ ਬੋਝ ਵਧ ਰਿਹਾ ਹੈ | ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਸਮੂਹ ਪੰਜਾਬ ਦੇ ਆੜ੍ਹਤੀਏ ਇਕ ਮੁੱਠ ਹੋ ਕੇ ਆਪਣੀਆਂ ਹੱਕੀ ਮੰਗਾਂ ਪ੍ਰਤੀ ਅਵਾਜ ਬੁਲੰਦ ਕਰਨ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਆੜ੍ਹਤੀਆਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਕਿਸੇ ਨੂੰ ਵੀ ਮੰਡੀਆਂ 'ਚ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ | ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਮਜ਼ਦੂਰਾਂ ਨਾਲ ਮਿਲਕੇ ਵੱਡਾ ਸੰਘਰਸ਼ ਕਰਨਗੇ | ਇਸ ਮੌਕੇ ਸੁਰੇਸ਼ ਜੈਨ, ਸੁਖਵਿੰਦਰਜੀਤ ਸਿੰਘ ਬੀਰਾ, ਓਮ ਪੁਰੀ, ਗੌਰਵ ਪੁਰੀ, ਬੌਬੀ ਬਹਿਲ, ਨਵਨੀਤ ਬਹਿਲ, ਬਲਦੇਵ ਸਿੰਘ, ਰਾਕੇਸ਼ ਕੁਮਾਰ, ਹਰਭਜਨ ਸਿੰਘ ਚਾਹਲ, ਜੋਗਿੰਦਰ ਸਿੰਘ, ਸੁਨੀਤ ਪੁਰੀ, ਜਤਿੰਦਰ ਅਗਰਵਾਲ ਤੇ ਬੰਟੀ ਜੈਨ ਆਦਿ ਹਾਜ਼ਰ ਸਨ |
ਆੜ੍ਹਤੀ ਐਸੋਸੀਏਸ਼ਨ ਨੇ ਟਾਂਡਾ ਮੰਡੀ 'ਚ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਸ਼ੁਰੂ
ਅਜੀਤ ਡੈਸਕ
02-04-2026