20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬੀਤ ਇਲਾਕੇ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣੇ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰ

ਅਜੀਤ ਡੈਸਕ 23-02-2026
ਬੀਣੇਵਾਲ, 22 ਫਰਵਰੀ (ਬੈਜ ਚੌਧਰੀ)-ਉਪ ਮੰਡਲ ਗੜ੍ਹਸ਼ੰਕਰ ਵਿਚ ਪੈਂਦੇ ਨੀਮ ਪਹਾੜੀ ਖੇਤਰ ਬੀਤ ਇਲਾਕੇ ਵਿਚ ਪਿਛਲੇ ਕਈ ਸਾਲਾਂ ਤੋ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆ ਰਹੇ ਟਿੱਪਰ ਲੋਕਾਂ ਲਈ ਖ਼ਾਸ ਤੌਰ 'ਤੇ ਸੜਕਾਂ 'ਤੇ ਚੱਲਣ ਵਾਲੇ ਵਾਹਨ ਚਾਲਕਾਂ ਲਈ ਜੀ ਦਾ ਜੰਜਾਲ ਸਾਬਤ ਹੋ ਰਹੇ ਹਨ | ਹਾਲਾਤ ਇਹ ਹਨ ਕਿ ਇਹ ਟਿੱਪਰ ਬਿਨਾ ਰੋਕ ਟੋਕ ਤੋਂ ਸਾਰਾ ਦਿਨ ਧੜੱਲੇ ਨਾਲ ਚੱਲਦੇ ਹਨ | ਅਫ਼ਸਰ ਸਾਹੀਂ ਵੱਲੋਂ ਜਾਰੀ ਕਿਸੀ ਵੀ ਹੁਕਮ ਦੀ ਪ੍ਰਵਾਹ ਕੀਤੇ ਬਿਨਾਂ ਇਹ ਟਿੱਪਰ ਬੀਤ ਇਲਾਕੇ ਦੀਆਂ ਸੜਕਾਂ ਤੇ ਮੌਤ ਵੰਡਦੇ ਫਿਰ ਰਹੇ ਹਨ | ਜ਼ਿਕਰਯੋਗ ਹੈ ਕਿ ਇਕੱਲੀ ਗੜ੍ਹਸ਼ੰਕਰ ਨੰਗਲ ਰੋਡ 'ਤੇ ਇਹ ਟਿੱਪਰ ਹੁਣ ਤਕ 18 ਲੋਕਾਂ ਦੀ ਜਾਨ ਲੈ ਚੁੱਕੇ ਹਨ ਪਰ ਇਹਨਾਂ ਟਿੱਪਰਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ | ਜੇਕਰ ਇਹਨਾਂ ਟਿੱਪਰਾਂ ਨੂੰ ਸਮਾਂ ਬੱਧ ਕਰਨ ਲਈ ਕੋਈ ਅਧਿਕਾਰੀ ਹੁਕਮ ਜਾਰੀ ਕਰਦਾ ਹੈ ਤਾਂ ਇਹ ਟਿੱਪਰ ਚਾਲਕ ਉਸ ਦਾ ਕੋਈ ਹੋਰ ਬਦਲਵਾਂ ਰਾਹ ਲੱਭ ਲੈਂਦੇ ਹਨ | ਪਿਛਲੇ ਦਿਨੀਂ ਡੀ ਸੀ ਹੁਸ਼ਿਆਰਪੁਰ ਵੱਲੋਂ ਇਹਨਾਂ ਟਿੱਪਰਾਂ ਨੂੰ ਸਮਾਂਬੱਧ ਕਰਕੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਨੰਗਲ ਰੋਡ 'ਤੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਸੀ | ਪਰ ਇਹ ਟਿੱਪਰਾਂ ਵਾਲੇ ਗੜ੍ਹਸ਼ੰਕਰ ਤੋਂ ਰੋੜਮਜਾਰਾ ਕੁਨੈਲ ਹੋ ਕੇ ਸ਼ਾਹਪੁਰ ਅੱਡੇ ਤੇ ਨੰਗਲ ਰੋਡ 'ਤੇ ਆ ਜਾਂਦੇ ਹਨ | ਜਦ ਕਿ ਕੁੱਝ ਟਿੱਪਰਾਂ ਵਾਲੇ ਗੜ੍ਹਸ਼ੰਕਰ ਤੋਂ ਪੋਜੇਵਾਲ ਨੈਣਵਾਂ ਹੋ ਕੇ ਅੱਡਾ ਝੁੰਗੀਆਂ ਵਿਚ ਨੰਗਲ ਰੋਡ ਤੇ ਚੜ੍ਹ ਜਾਂਦੇ ਹਨ | ਜਿਸ ਨਾਲ ਜਿੱਥੇ ਨੰਗਲ ਰੋਡ ਤੇ ਜਾਮ ਲੱਗ ਜਾਂਦਾ ਹੈ | ਉੱਥੇ ਦੂਸਰੇ ਪਾਸੇ ਸਕੂਲਾਂ/ਕਾਲਜਾਂ ਦੀਆਂ ਬੱਸਾਂ ਲਈ ਵੀ ਮੁਸੀਬਤ ਖੜੀ ਹੋ ਜਾਂਦੀ ਹੈ | ਕੁਲ ਮਿਲਾ ਕੇ ਹਾਲਾਤ ਇਹ ਹਨ ਕਿ ਟਿੱਪਰ ਪਹਿਲਾਂ ਦੀ ਤਰਾਂ ਹੀ ਬੀਤ ਇਲਾਕੇ ਦੀਆਂ ਸੜਕਾਂ ਖਾਸਤੌਰ 'ਤੇ ਨੰਗਲ ਰੋਡ 'ਤੇ ਸ਼ਰੇਆਮ ਦੌੜ ਰਹੇ ਹਨ | ਮਾਨਯੋਗ ਡੀ ਸੀ ਸਾਹਿਬ ਦੇ ਹੁਕਮਾਂ ਦੀ ਕਿਸੇ ਨੂੰ ਪ੍ਰਵਾਹ ਨਹੀਂ | ਟਿੱਪਰ ਮਾਫ਼ੀਆ ਅੱਗੇ ਪ੍ਰਸ਼ਾਸਨ ਬੇਬਸ ਦਿਖਾਈ ਦੇ ਰਿਹਾ ਲੱਗਦਾ ਹੈ |
ਕੀ ਕਹਿਣਾ ਹੈ ਸਰਪੰਚ ਕੁਲਭੂਸ਼ਨ ਕੁਮਾਰ ਦਾ---
ਇਸ ਸਾਰੇ ਮਾਮਲੇ 'ਤੇ ਜਦ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਅਹੁਦੇਦਾਰ ਸਾਬਕਾ ਸਰਪੰਚ ਕੁਲਭੂਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਹੁਤ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਟਿੱਪਰ ਬਹੁਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਲੋਕਾਂ ਦੇ ਹਨ | ਪੁਲਿਸ ਤੰਤਰ ਇਹਨਾਂ ਵਿਰੁੱਧ ਕਾਰਵਾਈ ਕਰਨ ਤਾੋ ਡਰਦਾ ਹੈ | ਜਦ ਕਿ ਪੁਲਿਸ ਕਰਮਚਾਰੀਆਂ ਦੇ ਵੀ ਬਹੁਤ ਸਾਰੇ ਟਿੱਪਰ ਹਨ |
ਪਿਛਲੀ ਖ਼ਬਰ ਰਸੂਲਪੁਰ ਦੀ ਅਗਵਾਈ ਵਿਚ ਨਵ ਨਿਯੁਕਤ ਸਰਕਲ ਪ੍ਰਧਾਨਾਂ ਅਤੇ ਜ਼ਿਲ੍ਹਾ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।