ਹੁਸ਼ਿਆਰਪੁਰ, 18 ਫਰਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਆਰਟਸ ਅਤੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਵਿਚਕਾਰ ਦੂਜਾ ਮੇਜਰ ਰਾਜ ਕੁਮਾਰ ਮੈਮੋਰੀਅਲ ਅੰਤਰ-ਵਿਭਾਗੀ ਸੈਮੀਫਾਈਨਲ ਫੁੱਟਬਾਲ ਮੈਚ ਖੇਡਿਆ ਗਿਆ, ਜਦਕਿ ਸ੍ਰੀਮਤੀ ਕੇਸ਼ਵ ਦੇਵੀ ਮੈਮੋਰੀਅਲ ਅੰਤਰ ਵਿਭਾਗੀ ਸੈਮੀਫਾਈਨਲ ਕਿ੍ਕਟ ਟੂਰਨਾਮੈਂਟ ਸਾਇੰਸ ਅਤੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਅਤੇ ਆਰਟਸ ਤੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ | ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਿ੍ੰਸੀਪਲ ਡਾ. ਵਿਨੈ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਨ੍ਹਾਂ ਦੋਵਾਂ ਰੋਮਾਂਚਕ ਮੈਚਾਂ 'ਚ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਜ਼ਿਕਰਯੋਗ ਹੈ ਕਿ ਸੰਸਥਾ ਦੇ ਸਾਬਕਾ ਪਿ੍ੰਸੀਪਲ ਮੇਜਰ ਰਾਜ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਕੇਸ਼ਵ ਦੇਵੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਦੇ ਮਾਤਾ-ਪਿਤਾ ਹਨ | ਉਨ੍ਹਾਂ ਦੀ ਯਾਦ ਵਿਚ ਕਰਵਾਏ ਫੁੱਟਬਾਲ ਟੂਰਨਾਮੈਂਟ 'ਚ ਸੈਮੀਫਾਈਨਲ ਦੇ ਸਖ਼ਤ ਮੁਕਾਬਲੇ ਵਿਚ ਕਾਮਰਸ ਦੀ ਟੀਮ ਜੇਤੂ ਰਹੀ, ਦੂਜੇ ਪਾਸੇ ਕਿ੍ਕਟ ਮੈਚ ਵਿਚ ਕਾਮਰਸ ਗਰੁੱਪ ਨੇ ਸਾਇੰਸ ਗਰੁੱਪ ਨੂੰ ਅਤੇ ਆਰਟਸ ਗਰੁੱਪ ਨੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ | ਸੰਸਥਾ ਦੇ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਮੁਖੀ ਡਾ: ਰਾਹੁਲ ਕਾਲੀਆ, ਮੈਡਮ ਸ਼ਿਖਾ ਤੇ ਵਿਨੋਦ ਕੁਮਾਰ ਦਾ ਮੁਕਾਬਲਿਆਂ ਦੌਰਾਨ ਯੋਗਦਾਨ ਸ਼ਲਾਘਾਯੋਗ ਰਿਹਾ |