ਹੁਸ਼ਿਆਰਪੁਰ, 18 ਫਰਵਰੀ (ਬਲਜਿੰਦਰਪਾਲ ਸਿੰਘ)-ਅੰਮਿ੍ਤਮ ਡਿਵਾਈਨ ਵੈਲੀ 'ਚ ਪ੍ਰਮੁੱਖ ਅਧਿਆਤਮਿਕ ਮਾਰਗ ਦਰਸ਼ਕ ਤੇ ਅੰਮਿ੍ਤਮ ਰੇਕੀ ਗ੍ਰੈਂਡ ਮਾਸਟਰ ਮੈਡਮ ਸੰਗੀਤਾ ਮਿੱਤਲ ਤੋਂ ਪਿਛਲੇ ਸਮੇਂ ਦੌਰਾਨ ਰੇਕੀ ਹੀਿਲੰਗ ਸਿੱਖ ਚੁੱਕੇ ਦੇਸ਼-ਵਿਦੇਸ਼ ਦੇ ਸਾਰੇ ਹੀਲਰਜ਼ ਦੀ ਹੀਿਲੰਗ ਯਾਤਰਾ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ 'ਹੀਲਰਜ਼ ਰੀ-ਯੂਨੀਅਨ' ਸਮਾਗਮ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਮੈਡਮ ਮਿੱਤਲ ਪਿਛਲੇ 38 ਸਾਲਾਂ ਤੋਂ ਰੇਕੀ ਹੀਿਲੰਗ ਰਾਹੀਂ ਸਮਾਜ ਦੀ ਸੇਵਾ 'ਚ ਲੱਗੇ ਹੋਏ ਹਨ | ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਸਾਰਿਆਂ ਨੂੰ ਅਧਿਆਤਮਿਕ ਪਰਿਵਾਰ ਦੇ ਰੂਪ 'ਚ ਇੱਕਜੁੱਟ ਹੋ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ 'ਹਰ ਘਰ ਹੀਲਰ' ਮੁਹਿੰਮ ਦਾ ਆਗਾਜ਼ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਘਰ 'ਚ ਇਕ ਹੀਲਰ ਨੂੰ ਜਾਗਰੂਕ ਕਰਕੇ ਹੋਏ ਹੁਸ਼ਿਆਰਪੁਰ ਨੂੰ 'ਸਿਟੀ ਆਫ਼ ਹੀਲਰਜ' ਦੇ ਨਾਂਅ ਨਾਲ ਪ੍ਰਸਿੱਧ ਕਰਨ ਦਾ ਸੰਕਲਪ ਦਿਵਾਇਆ ਜਾਵੇਗਾ | ਉਨ੍ਹਾਂ ਸਾਰੇ ਹੀਲਰਜ਼ ਨੂੰ ਤਿੰਨ ਕਰੁਣਾ ਰੇਕੀ ਚਿੰਨ੍ਹ ਵੀ ਪ੍ਰਦਾਨ ਕੀਤੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਵਿਧੀ ਤੋਂ ਵੀ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਡਾ: ਯੂਸੋਈ ਵਲੋਂ ਦਿੱਤੇ ਗਏ ਸਾਰੇ ਚਿੰਨ੍ਹਾਂ ਦੀ ਵਰਤੋਂ ਆਪਣੀ ਤੇ ਆਪਣੇ ਆਸ-ਪਾਸ ਦੇ ਲੋਕਾਂ ਦੀ ਹੀਿਲੰਗ ਲਈ ਜ਼ਰੂਰ ਕਰਨੀ ਚਾਹੀਦੀ ਹੈ | ਇਸ ਮੌਕੇ ਹੀਲਰਜ਼ ਨੇ ਮੈਡੀਟੇਸ਼ਨ ਕੀਤਾ, ਨੇਚਰ ਵਾੱਕ, ਸੰਗੀਤਕ ਯਾਤਰਾ ਕਰਦਿਆਂ ਖ਼ੁਦ ਨੂੰ ਤਰੋ-ਤਾਜ਼ਾ ਕੀਤਾ |