16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਐੱਸ.ਪੀ.ਐਨ. ਕਾਲਜ ਦੇ ਵਿਦਿਆਰਥੀਆਂ ਵਲੋਂ ਸਿੱਖਿਆਤਮਿਕ ਉਦਯੋਗਿਕ ਦੌਰਾ

ਅਜੀਤ ਡੈਸਕ 19-02-2026
ਮੁਕੇਰੀਆਂ, 18 ਫਰਵਰੀ (ਰਾਮਗੜ੍ਹੀਆ)-ਐੱਸ.ਪੀ.ਐਨ. ਕਾਲਜ ਦੇ ਐਮ.ਕਾਮ. ਵਿਭਾਗ ਦੇ ਵਿਦਿਆਰਥੀਆਂ ਲਈ ਜਲੰਧਰ ਵਿਖੇ ਸਥਿਤ ਵੇਰਕਾ ਡੇਅਰੀ ਪਲਾਂਟ 'ਚ ਇੱਕ ਸਿੱਖਿਆਤਮਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਿਕ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਸਿਧਾਂਤਕ ਗਿਆਨ ਨੂੰ ਵਿਵਹਾਰਿਕ ਅਨੁਭਵ ਨਾਲ ਜੋੜਨਾ ਸੀ | ਦੌਰੇ ਦੌਰਾਨ ਡੇਅਰੀ ਪਲਾਂਟ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਸੰਸਥਾ ਦੇ ਇਤਿਹਾਸ, ਪ੍ਰਬੰਧਕੀ ਢਾਂਚੇ ਅਤੇ ਉਤਪਾਦਨ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਦੁੱਧ ਇਕੱਠਾ ਕਰਨ ਦੀ ਪ੍ਰਕਿਰਿਆ, ਪਾਸਚਰਾਈਕਰਨ, ਸਮਾਨੀਕਰਨ, ਗੁਣਵੱਤਾ ਜਾਂਚ, ਭੰਡਾਰਨ ਅਤੇ ਪੈਕੇਜਿੰਗ ਦੇ ਵੱਖ-ਵੱਖ ਪੜ੍ਹਾਵਾ ਬਾਰੇ ਸਮਝਾਇਆ ਗਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਆਧੁਨਿਕ ਮਸ਼ੀਨਰੀ ਅਤੇ ਉੱਚ ਦਰਜੇ ਦੀ ਸਫ਼ਾਈ ਪ੍ਰਣਾਲੀ ਨੂੰ ਨਜ਼ਦੀਕੋਂ ਦੇਖਿਆ | ਇਹ ਦੌਰਾ ਪ੍ਰੋ. ਸੋਨੀਆ ਅਗਰਵਾਲ ਅਤੇ ਪ੍ਰੋ. ਦੀਕਸ਼ਾ ਮਹਿਤਾ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਐਮ.ਕਾਮ ਦੇ 29 ਵਿਦਿਆਰਥੀਆਂ ਨੇ ਭਾਗ ਲਿਆ | ਇਹ ਸ਼ਿੱਖਿਆਤਮਕ ਉਦਯੋਗਿਕ ਦੌਰਾ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਨਾਲ ਉਦਯੋਗਿਕ ਖੇਤਰ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਅਤੇ ਆਤਮਵਿਸ਼ਵਾਸ ਵਿੱਚ ਵਾਧਾ ਹੋਇਆ | ਅੰਤ ਵਿੱਚ ਪ੍ਰੋ. ਸੋਨੀਆ ਅਗਰਵਾਲ ਨੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਸਮੇਂ-ਸਮੇਂ 'ਤੇ ਸਹਿਯੋਗ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਦਸਮੇਸ਼ ਸੇਵਾ ਦਲ ਦਸੂਹਾ-ਮੁਕੇਰੀਆਂ ਵਲੋਂ 200 ਪਿੰਡਾਂ ਦੀਆਂ ਸੰਗਤਾਂ ਨਾਲ ਹੋਲੇ ਮਹੱਲੇ 'ਤੇ ਲੰਗਰ ਲਗਾਉਣ ਦੀਆਂ ਤਿਆਰੀਆ... ਅਗਲੀ ਖ਼ਬਰ ਦਰਸ਼ਨ ਅਕਾਦਮੀ ਦੇ ਵਿਦਿਆਰਥੀਆਂ ਦਾ ਐੱਸ.ਓ.ਐਫ. ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।