24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਾਇਆ-ਕਲਪ ਪ੍ਰੋਗਰਾਮ ਤਹਿਤ ਅਧਿਕਾਰੀਆਂ ਵਲੋਂ ਸਿਵਲ ਹਸਪਤਾਲ ਮੁਕੇਰੀਆਂ ਦਾ ਨਿਰੀਖਣ

ਅਜੀਤ ਡੈਸਕ 30-01-2026
ਮੁਕੇਰੀਆਂ, 29 ਜਨਵਰੀ (ਰਾਮਗੜ੍ਹੀਆ)-ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਖਿਲ ਭਾਰਤੀ ਕਾਇਆਂ-ਕਲਪ ਪ੍ਰੋਗਰਾਮ ਤਹਿਤ ਅਧਿਕਾਰੀ ਡਾ. ਵਿਕਰਮ ਸੂਰੀ ਅਤੇ ਜੀਵਨ ਜੋਤੀ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚ ਕੇ ਹਸਪਤਾਲ ਦਾ ਨਿਰੀਖਣ ਕੀਤਾ | ਇਸ ਮੌਕੇ ਐੱਸ.ਐਮ.ਓ. ਡਾ. ਰਮਨ ਕੁਮਾਰ ਨੇ ਪਹੁੰਚੇ ਅਧਿਕਾਰੀਆਂ ਦਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਡਾ. ਲਖਬੀਰ ਸਿੰਘ, ਡਾ. ਜਸਕੀਰਤ ਗੌਤਮ, ਡਾ. ਅਜੈ ਪਾਲ ਕੰਵਰ, ਡਾ. ਨਰਿੰਦਰ ਪਾਲ ਵੀ ਹਾਜ਼ਰ ਸਨ | ਨਿਰੀਖਣ ਟੀਮ ਦੀ ਸਹਾਇਤਾ ਲਈ ਨੋਡਲ ਅਫ਼ਸਰ ਡਾ. ਪਰਮਦੀਪ ਸਿੰਘ, ਰੇਡੀਓਗ੍ਰਾਫਰ ਆਕਾਸ਼ ਅਤੇ ਮਨਦੀਪ ਕੌਰ ਨੇ ਨਿਰੀਖਣ ਦੌਰਾਨ ਟੀਮ ਨੂੰ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਟੀਮ ਨੇ ਪਹਿਲਾਂ ਹਸਪਤਾਲ ਦੇ ਰਿਕਾਰਡ ਦੀ ਜਾਂਚ ਕੀਤੀ | ਇਸ ਇਲਾਵਾ ਜਾਂਚ ਟੀਮ ਨੇ ਹਸਪਤਾਲ ਅੰਦਰ ਵੱਖ-ਵੱਖ ਵਿਭਾਗਾਂ ਦੀ ਬਾਰੀਕੀ ਨਾਲ ਜਾਂਚ ਕੀਤੀ | ਇਸ ਮੌਕੇ ਟੀਮ ਨੇ ਦੰਦਾਂ ਦਾ ਇਲਾਜ, ਗਾਇਨੀਕੋਲੋਜੀ ਵਾਰਡ, ਓ.ਪੀ.ਡੀ.ਵਾਰਡ, ਮਾਈਨਰ ਆਪ੍ਰੇਸ਼ਨ ਥੀਏਟਰ, ਇਨਡੋਰ ਵਾਰਡ, ਅੱਖਾਂ ਦਾ ਵਿਭਾਗ, ਗਲ਼ਾ, ਨੱਕ ਅਤੇ ਕੰਨ, ਹੱਡੀਆਂ, ਐਮਰਜੈਂਸੀ ਵਾਰਡ, ਮੁਰਦਾ ਘਰ, ਓਟ ਕਲੀਨਿਕ, ਆਕਸੀਜਨ ਪਲਾਂਟ ਦੇ ਨਾਲ-ਨਾਲ ਹਸਪਤਾਲ ਦੀ ਐਂਬੂਲੈਂਸ ਨੂੰ ਚੈੱਕ ਕੀਤਾ | ਨਿਰੀਖਣ ਟੀਮ ਨੇ ਹਸਪਤਾਲ ਦੇ ਸਟਾਫ਼ ਨੂੰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਨਵਨੀਤ ਕੌਰ, ਡਾ. ਪਾਰੁਲ, ਡਾ. ਸ਼ੁਭਮ, ਡਾ. ਅਮਰਜੀਤ ਕੌਰ, ਡਾ. ਅਮਨ ਮਿਨਹਾਸ, ਡਾ. ਸਿਧਾਂਤ ਕਪਿਲਾ, ਡਾ. ਸਮਿਤਾ, ਡਾ. ਪੱਲਵੀ, ਡਾ. ਸਿਮਰਨ ਪਾਵਾ, ਡਾ. ਗੁਰਨੂਰ ਸਿੰਘ ਤੋਂ ਇਲਾਵਾ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਿਵਾਲਿਕ ਹਿਲਜ਼ ਸੁਸਾਇਟੀ ਨੇ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਦੇ ਯੂਥ ਭਲਾਈ ਵਿਭਾਗ ਨੇ ਸਵੈ ਰੁਜ਼ਗਾਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।