24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ਼ਿਵਾਲਿਕ ਹਿਲਜ਼ ਸੁਸਾਇਟੀ ਨੇ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 30-01-2026
ਨੰਗਲ ਬਿਹਾਲਾਂ, 29 ਜਨਵਰੀ (ਵਿਨੋਦ ਮਹਾਜਨ)-ਸ਼ਿਵਾਲਿਕ ਹਿਲਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਅਤੇ ਸੁਸਾਇਟੀ ਫ਼ਾਰ ਸਰਵਿਸ ਟੂ ਵਲੰਟੀਅਰ ਨਾਰਥ ਪੰਜਾਬ ਦੇ ਸਾਂਝੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਬਿਹਾਲਾਂ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੇਵਾ ਮੁਕਤ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸ੍ਰੀ ਅਮਰਜੀਤ ਹਮਰੋਲ ਚੀਫ਼ ਐਡਵਾਈਜ਼ਰ ਸ਼ਿਵਾਲਿਕ ਹਿਲਸ ਸੁਸਾਇਟੀ ਹੁਸ਼ਿਆਰਪੁਰ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਉਨ੍ਹਾਂ ਨਾਲ ਰਾਜਵਿੰਦਰ ਕੌਰ ਕੌਂਸਲਰ (ਨਸ਼ਾ ਮੁਕਤੀ ਕੇਂਦਰ ਸੀ ਐੱਚ ਸੀ ਮੰਡ ਭੰਡੇਰ), ਦਵਿੰਦਰ ਸਿੰਘ ਸੋਸ਼ਲ ਐਕਟਿਵਿਸ ਵੀ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਅਮਰਜੀਤ ਹਮਰੋਲ ਅਤੇ ਮੈਡਮ ਰਾਜਵਿੰਦਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਯੁੱਧ ਚੱਲ ਰਹੇ ਸਾਨੂੰ ਸਾਰਿਆਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ | ਇਸ ਮੌਕੇ ਬੋਲਦਿਆਂ ਅਮਰਜੀਤ ਹਮਰੋਲ ਨੇ ਦੱਸਿਆ ਕਿ ਨਸ਼ੇ ਸਾਡੇ ਸਮਾਜ ਨੂੰ ਖੋਖਲਾ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਨਸ਼ੇ ਜਿੱਥੇ ਸਾਡੇ ਸਰੀਰ ਦਾ ਨੁਕਸਾਨ ਕਰਦੇ ਹਨ ਉੱਥੇ ਨਸ਼ਾ ਸਮਾਜਿਕ ਅਤੇ ਆਰਥਿਕ ਪੱਖੋਂ ਵੀ ਨੂੰ ਸਾਨੂੰ ਕਮਜ਼ੋਰ ਕਰਦਾ ਹੈ | ਉਨ੍ਹਾਂ ਕਿਹਾ ਆਓ ਹੰਬਲਾ ਮਾਰੀਏ ਅਤੇ ਨਸ਼ੇ ਵਰਗੇ ਕੋੜ੍ਹ ਨੂੰ ਆਪਣੇ ਸਮਾਜ ਵਿਚੋਂ ਬਾਹਰ ਕੱਢਣ ਹਰ ਸੰਭਵ ਯਤਨ ਕਰੀਏ | ਇਸ ਮੌਕੇ ਬੱਚਿਆਂ ਨੇ ਵੀ ਨਸ਼ਾ ਵਿਰੁੱਧ ਵਿਚਾਰ ਪੇਸ਼ ਕੀਤੇ | ਇਸ ਮੌਕੇ ਪਿ੍ੰਸੀਪਲ ਰਣਧੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ' ਕਿਹਾ ਅਤੇ ਧੰਨਵਾਦ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਮਾਨਸਿਕ ਪੱਖੋਂ ਤਾਕਤਵਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਨਾਲ ਜੁੜਨ ਲਈ ਵੀ ਕਿਹਾ | ਇਸ ਮੌਕੇ ਅਮਰੀਕ ਸਿੰਘ, ਲਕਸ਼ਮੀ, ਸੁਮਨਦੀਪ ਕੌਰ, ਰਾਜਵਿੰਦਰ ਕੌਰ ਅਤੇ ਸਮੂਹ ਸਟਾਫ਼ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੋ. ਮੁਲਤਾਨੀ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਕਾਇਆ-ਕਲਪ ਪ੍ਰੋਗਰਾਮ ਤਹਿਤ ਅਧਿਕਾਰੀਆਂ ਵਲੋਂ ਸਿਵਲ ਹਸਪਤਾਲ ਮੁਕੇਰੀਆਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।