ਬੀਣੇਵਾਲ, 29 ਜਨਵਰੀ (ਬੈਜ ਚੌਧਰੀ)-ਗੜ੍ਹਸ਼ੰਕਰ ਪੁਲਿਸ ਨੇ ਮਾਈਨਿੰਗ ਤੇ ਜਿਆਲੌਜੀ ਵਿਭਾਗ ਵਲੋਂ ਕੋਟ 'ਚ ਲਗਾਏ ਨਾਕੇ 'ਤੇ ਰੋਕਣ ਦੀ ਬਜਾਏ ਟਿੱਪਰ ਭਜਾ ਕੇ ਲੈ ਜਾਣ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ਾਂ ਅਧੀਨ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਹਾਲਾਂਕਿ ਇਹ ਘਟਨਾ 28 ਨਵੰਬਰ 2025 ਦੀ ਦੱਸੀ ਜਾਂਦੀ ਹੈ ਤੇ ਵਿਭਾਗੀ ਕਰਮਚਾਰੀ ਜੇ.ਈ. ਲਵਪ੍ਰੀਤ ਸਿੰਘ ਵਲੋਂ ਪੁਲਿਸ ਨੂੰ ਦਰਖਾਸਤ 27 ਦਸੰਬਰ 2025 ਨੂੰ ਦਿੱਤੀ ਗਈ ਸੀ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਮੁਕੱਦਮਾ 28 ਜਨਵਰੀ ਨੂੰ ਧਾਰਾ 221 ਬੀ.ਐਨ.ਐਸ. 21(1) ਮਾਈਨਿੰਗ ਐਕਟ, ਧਾਰਾ 185, 21(1) ਮਾਈਨਿੰਗ ਐਕਟ ਅਧੀਨ ਜੱਗੀ ਵਿਰਕ ਵਿਰੁੱਧ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਲਵਪ੍ਰੀਤ ਸਿੰਘ ਜੇ.ਈ.-ਕਮ-ਇੰਸਪੈਕਟਰ ਮਾਈਨਿੰਗ ਵਿਭਾਗ ਵਲੋਂ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਦੋਸ਼ ਲਗਾਇਆ 28 ਨਵੰਬਰ 2025 ਨੂੰ ਨਾਕਾ ਕੋਟ ਤੋਂ ਡਿਊਟੀ ਦੌਰਾਨ ਇਕ ਟਿੱਪਰ ਚਾਲਕ ਬਿਨਾਂ ਰੁਕੇ ਨਾਕੇ ਤੋਂ ਟਿੱਪਰ ਭਜਾ ਕੇ ਲੈ ਗਿਆ ਅਤੇ ਟੀਮ ਨੇ ਟਿੱਪਰ ਦਾ ਪਿੱਛਾ ਕੀਤਾ, ਪਰ ਉਹ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੀ ਨੀਅਤ ਨਾਲ ਟਿੱਪਰ ਨੂੰ ਭਜਾ ਕੇ ਲੈ ਗਿਆ | ਪੁਲਿਸ ਨੇ ਸ਼ਿਕਾਇਤ ਦੀ ਜਾਂਚ ਉਪਰੰਤ ਮਾਮਲਾ ਦਰਜ ਕਰ ਲਿਆ ਹੈ |