ਮੁਕੇਰੀਆਂ, 29 ਜਨਵਰੀ (ਰਾਮਗੜ੍ਹੀਆ)-ਮੈਡਮ ਓਇਸ਼ੀ ਨੂੰ ਐੱਸ.ਡੀ.ਐਮ. ਮੁਕੇਰੀਆਂ ਨਿਯੁਕਤ ਹੋਣ 'ਤੇ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਵਿਸ਼ੇਸ਼ ਤੌਰ 'ਤੇ ਦੁਸ਼ਾਲਾ ਅਤੇ ਬੁੱਕਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿਰਪਾਲ ਸਿੰਘ ਗੇਰਾ ਚੇਅਰਮੈਨ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਨਾਲ ਲਖਵਿੰਦਰ ਸਿੰਘ ਟਿੰਮੀ, ਗੁਰਦੀਪ ਸਿੰਘ ਗੇਰਾ ਸਰਪੰਚ, ਲਾਭ ਸਿੰਘ ਮੈਂਬਰ ਪੰਚਾਇਤ ਗੇਰਾ ਵੀ ਹਾਜ਼ਰ ਸਨ | ਜਥੇਦਾਰ ਗੇਰਾ ਨੇ ਕਿਹਾ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਪਿਛਲੇ 35 ਸਾਲਾਂ ਤੋਂ ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਬਿਨਾਂ ਕਿਸੇ ਪੱਖਪਾਤ ਬਿਨਾਂ ਕਿਸੇ ਭੇਦਭਾਵ ਤੋਂ ਜਿੱਥੇ ਸੇਵਾ ਕਰ ਰਹੀ ਹੈ ਉੱਥੇ ਬਹੁਤ ਵਧੀਆ ਅਫ਼ਸਰਾਂ ਨੂੰ ਵੀ ਸਨਮਾਨਿਤ ਕਰਦੀ ਆ ਰਹੀ ਹੈ | ਉਨ੍ਹਾਂ ਓਇਸ਼ੀ ਮੈਡਮ ਆਈ.ਏ.ਐੱਸ. ਨੂੰ ਵਧਾਈ ਦਿੱਤੀ ਅਤੇ 'ਜੀ ਆਇਆਂ' ਕਿਹਾ |