ਹੁਸ਼ਿਆਰਪੁਰ, 29 ਜਨਵਰੀ (ਨਰਿੰਦਰ ਸਿੰਘ ਬੱਡਲਾ)-ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਹੁਸ਼ਿਆਰਪੁਰ ਦੇ ਪ੍ਰਧਾਨ ਟਿਮਾਟਨੀ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਹੁਸ਼ਿਆਰਪੁਰ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਰੋਟਰੀ ਜ਼ਿਲ੍ਹਾ ਗਵਰਨਰ ਰੋਹਿਤ ਓਬਰਾਏ ਵਲੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਕਲੱਬ ਵਲੋਂ ਪੰਜ ਹਸਪਤਾਲ ਬੈੱਡ ਮੁਹੱਈਆ ਕਰਵਾਏ ਗਏ, ਜਿਨ੍ਹਾਂ ਦੀ ਮਾਰਕੀਟ ਕੀਮਤ 1,20,000 ਰੁਪਏ ਹੈ, ਜੋ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਅਤੇ ਕਿਸੇ ਹੋਰ ਸਰੀਰਕ ਸਮੱਸਿਆ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਿੱਤੇ ਜਾਣਗੇ | ਇਹ ਸੇਵਾ ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਆਪਣੇ ਰੋਟੇਰੀਅਨਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ | ਮੁੱਖ ਮਹਿਮਾਨ ਰੋਹਿਤ ਓਬਰਾਏ ਨੇ ਇਸ ਨੇਕ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਲਾਘਾ ਕੀਤੀ | ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਸੁਰਿੰਦਰ ਵਿਜ, ਅਰੁਣ ਜੈਨ, ਜੀ.ਐਸ ਬਾਵਾ, ਰੋਟੇਰੀਅਨ ਅਸ਼ੋਕ ਜੈਨ, ਰਾਜਿੰਦਰ ਮੋਦਗਿਲ, ਸਕੱਤਰ ਸੰਜੀਵ ਕੁਮਾਰ, ਲੈਪੀ ਆਹਲੂਵਾਲੀਆ, ਰਵੀ ਜੈਨ, ਸਨੇਹ ਜੈਨ, ਚੰਦਨ ਸਰੀਨ, ਓਮ ਕਾਂਤਾ, ਸੁਮਨ ਨਈਅਰ, ਜਸਵਿੰਦਰ ਬਾਵਾ, ਨੀਨਾ ਜੈਨ ਆਦਿ ਹਾਜ਼ਰ ਸਨ |