26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬ੍ਰੇਨ ਡੈੱਡ ਹੋਣ ਉਪਰੰਤ ਅੰਗ ਦਾਨ ਕਰਨਾ ਮਨੁੱਖਤਾ ਦੀ ਸੇਵਾ-ਡਾ. ਅਜੇ ਬੱਗਾ

ਅਜੀਤ ਡੈਸਕ 30-01-2026
ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਜੇ.ਬੀ. ਬਹਿਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਮੁੱਖ ਸਮਾਜ ਸੇਵੀ ਤੇ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਅਜੇ ਬੱਗਾ ਅਤੇ ਲੈਫ਼ਟੀਨੈਂਟ ਜਨਰਲ ਜੇ.ਐਸ. ਢਿੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਚੇਅਰਮੈਨ ਸੰਜੀਵ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਡਾ. ਅਜੇ ਬੱਗਾ ਨੇ ਨੇਤਰ ਦਾਨ, ਸਰੀਰ ਦਾਨ ਅਤੇ ਬ੍ਰੇਨ ਡੈੱਡ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬ੍ਰੇਨ ਡੈੱਡ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਅੰਗ ਦਾਨ ਕਰਕੇ ਕਿਸੇ ਹੋਰ ਮਰੀਜ਼ ਨੂੰ ਜੀਵਨ ਦਾਨ ਦੇਣਾ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ | ਇਸ ਮੌਕੇ ਲੈਫ਼ਟੀਨੈਂਟ ਜਨਰਲ ਜੇ. ਐਸ. ਢਿੱਲੋਂ ਨੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ | ਪ੍ਰਧਾਨ ਜੇ. ਬੀ. ਬਹਿਲ ਨੇ ਦੱਸਿਆ ਕਿ ਸਮਾਰੋਹ ਦੌਰਾਨ ਡਾ. ਅਜੇ ਬੱਗਾ ਨੇ ਸੁਸਾਇਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 10 ਮਰਨ ਉਪਰੰਤ ਸਰੀਰ ਮੈਡੀਕਲ ਕਾਲਜਾਂ ਤੱਕ ਐਂਬੂਲੈਂਸ ਰਾਹੀਂ ਭੇਜਣ ਦੇ ਖ਼ਰਚੇ ਦੀ ਜ਼ਿੰਮੇਵਾਰੀ ਲਈ ਹੈ, ਜਿਸ 'ਤੇ ਲਗਪਗ 50,000 ਰੁਪਏ ਖ਼ਰਚ ਆਵੇਗਾ | ਮੰਚ ਸੰਚਾਲਨ ਪ੍ਰੋ. ਡੀ.ਕੇ. ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਗੋਪੀ ਚੰਦ ਕਪੂਰ, ਰੋਟਰੀ ਕਲੱਬ ਹੁਸ਼ਿਆਰਪੁਰ ਦੀ ਪ੍ਰਧਾਨ ਟਿਮਾਟਨੀ ਆਹਲੂਵਾਲੀਆ, ਸਨੇਹ ਲਤਾ ਜੈਨ, ਜੀ.ਐਸ. ਬਾਵਾ, ਗੌਰਵ ਗਰਗ, ਰਾਮ ਚਰਿਤ ਮਾਨਸ ਦੇ ਪ੍ਰਧਾਨ ਹਰੀਸ਼ ਸੈਨੀ, ਪਿ੍ੰ. ਡੀ.ਕੇ. ਸ਼ਰਮਾ, ਸੁਰਿੰਦਰ ਦੀਵਾਨ, ਏ. ਐਸ. ਕੰਗ, ਪ੍ਰੋ. ਰਾਜੀਵ ਸ਼ਰਮਾ, ਅਸ਼ਵਨੀ ਕੁਮਾਰ ਦੱਤਾ, ਟਿੰਕੂ ਨਰੂਲਾ, ਜਸਵੀਰ ਕੰਵਰ, ਮਦਨ ਲਾਲ ਮਹਾਜਨ, ਕਿ੍ਸ਼ਨ ਕਿਸ਼ੋਰ, ਅਮਿਤ ਨਾਗਪਾਲ, ਵੀਨਾ ਚੋਪੜਾ, ਰਿਤਿਕਾ ਸਰੀਨ, ਈਸ਼ਾਨ ਜੈਨ, ਜਗਦੀਸ਼ ਅਗਰਵਾਲ, ਰਜਿੰਦਰ ਮੋਦਗਿਲ, ਤਰੁਣ ਕੁਮਾਰ ਸਰੀਨ, ਕਿਸ਼ੋਰ ਸਚਦੇਵਾ, ਰਾਕੇਸ਼ ਭਾਰਗਵ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਮਰੀਜ਼ਾਂ ਲਈ 5 ਮੁਫ਼ਤ ਹਸਪਤਾਲ ਬੈੱਡ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।