26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਤਪ ਅਸਥਾਨ ਸੰਤ ਬਾਬਾ ਬਸੰਤ ਸਿੰਘ ਤੋਂ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 30-01-2026
ਹਰਿਆਣਾ, 29 ਜਨਵਰੀ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸੰਤ ਬਸੰਤ ਸਿੰਘ ਦੇ ਤਪ ਅਸਥਾਨ ਪਿੰਡ ਫਤਿਹਪੁਰ-ਭਟੋਲੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਚ ਪਿਆਰਿਆਂ ਦੀ ਅਗਵਾਈ 'ਚ ਸੰਤ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦੀ ਪ੍ਰੇਰਨਾ ਨਾਲ ਸਜਾਇਆ ਗਿਆ | ਨਗਰ ਕੀਰਤਨ ਤਪ ਅਸਥਾਨ ਤੋਂ ਆਰੰਭ ਹੋਇਆ, ਜੋ ਪਿੰਡ ਕਬੀਰਪੁਰ, ਭਟੋਲੀਆਂ, ਕਾਹਲਵਾਂ, ਫਾਂਬੜਾ, ਭੂੰਗਾ, ਅੱਭੋਵਾਲ, ਕੂੰਟਾਂ, ਗੁਰਦੁਆਰਾ ਸਮਾਧ ਬਾਬਾ ਮੰਝ ਜੀ ਆਦਿ ਪਿੰਡਾਂ 'ਚੋਂ ਹੁੰਦਾ ਹੋਇਆ ਦੇਰ ਸ਼ਾਮ ਤਪ ਅਸਥਾਨ ਵਿਖੇ ਸਮਾਪਤ ਹੋਇਆ | ਇਸ ਮੌਕੇ ਸੰਤ ਜੀਤ ਸਿੰਘ ਨੇ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦ ਸਿੰਘਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਵੱਖ-ਵੱਖ ਪਿੰਡਾਂ ਅਤੇ ਗੁਰਦੁਆਰਾ ਬਾਬਾ ਮੰਝ ਜੀ ਦੇ ਅਸਥਾਨ 'ਤੇ ਸੰਤ ਜੀਤ ਸਿੰਘ, ਪੰਜ ਪਿਆਰਿਆਂ ਤੇ ਨਿਸ਼ਾਨ ਵਾਲੇ ਸਿੰਘਾਂ ਨੂੰ ਬਾਬਾ ਕੁਲਦੀਪ ਸਿੰਘ ਟਾਹਲੀ ਸਾਹਿਬ, ਬਾਬਾ ਹਰਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਮਰੀਜ਼ਾਂ ਲਈ 5 ਮੁਫ਼ਤ ਹਸਪਤਾਲ ਬੈੱਡ ਭੇਟ ਅਗਲੀ ਖ਼ਬਰ ਮਯੰਕ ਸੂਦ ਤੇ ਸੁਸ਼ਿਤ ਸੂਦ ਨੇ ਸਾਂਝੀ ਰਸੋਈ ਨੂੰ ਵਿੱਤੀ ਅਤੇ ਨਵਨੀਤ ਚੋਪੜਾ ਨੇ ਰਾਸ਼ਨ ਦਾ ਕੀਤਾ ਸਹਿਯੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।