ਚੱਬੇਵਾਲ, 22 ਜਨਵਰੀ (ਰਾਜੀਵ ਭਾਰਦਵਾਜ)-ਹੁਸ਼ਿਆਰਪੁਰ ਵਲੋਂ ਚੱਬੇਵਾਲ 'ਚ ਦਾਖਲ ਹੋਣ ਵਾਲੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਉਕਤ ਟੁੱਟੀ ਸੜਕ ਕਾਰਨ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸੰਬੰਧੀ ਬੀਤੇ ਦਿਨੀਂ 'ਅਜੀਤ' 'ਚ ਖ਼ਬਰ ਛਾਪੀ ਗਈ ਸੀ, ਜਿਸ ਦੇ ਅਸਰ ਵਜੋਂ ਹੁਣ ਉਕਤ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ | ਸਰਬਜੀਤ ਸਿੰਘ, ਨੰਬਰਦਾਰ ਸਿਮਰਨਜੀਤ ਸਿੰਘ, ਸੰਦੇਸ਼ ਕੁਮਾਰ, ਹਰਭਜਨ ਸਿੰਘ ਆਦਿ ਨੇ ਕਿਹਾ ਕਿ ਖਸਤਾ ਹਾਲਤ ਇਸ ਸੜਕ ਕਾਰਨ ਪਿੰਡ ਵਾਸੀਆਂ ਦੇ ਨਾਲ-ਨਾਲ ਹੋਰਨਾ ਪਿੰਡਾਂ ਦੇ ਲੋਕ ਤੇ ਰਾਹਗੀਰ ਵੀ ਪ੍ਰੇਸ਼ਾਨ ਸਨ, ਜਿਸ ਦੇ ਬਣਨ ਨਾਲ ਇਹ ਸਮੱਸਿਆ ਖ਼ਤਮ ਹੋ ਜਾਵੇਗੀ | ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਸਬ ਡਵੀਜ਼ਨਲ ਅਫ਼ਸਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਹ ਸੜਕ ਕੰਕਰੀਟ ਦੀ ਬਣਾਈ ਜਾਵੇਗੀ ਤੇ ਪਹਿਲਾਂ ਨਾਲੋਂ ਥੋੜ੍ਹੀ ਚੌੜੀ ਵੀ ਕੀਤੀ ਜਾਵੇਗੀ |