23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੀਬੀ ਨਰਵਾਲ ਤੇ ਗੋਲਡੀ ਨਰਵਾਲ ਵਲੋਂ ਜੌੜਾ ਸਕੂਲ 'ਚ ਲੈਬ ਦੀ ਇਮਾਰਤ ਤੇ ਚਾਰਦੀਵਾਰੀ ਦਾ ਉਦਘਾਟਨ

ਅਜੀਤ ਡੈਸਕ 04-01-2026
ਚੌਲਾਂਗ, 3 ਜਨਵਰੀ (ਸੁਖਦੇਵ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੌਰ ਨਰਵਾਲ, ਗੋਲਡੀ ਨਰਵਾਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਬਘਿਆੜੀ ਸਕੂਲ ਸਟਾਫ਼ ਵਲੋਂ ਸਕੂਲ 'ਚ ਲੈਬ ਦੀ ਇਮਾਰਤ ਤੇ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ | ਇਸ ਸੰਬੰਧੀ ਸਰਪੰਚ ਗੋਲਡੀ ਨਰਵਾਲ ਨੇ ਦੱਸਿਆ ਕਿ 3.60 ਲੱਖ ਸਕੂਲ ਦੀ ਚਾਰਦੀਵਾਰੀ ਲਈ ਗਰਾਂਟ ਜਦਕਿ 13 ਲੱਖ ਦੀ ਗਰਾਂਟ ਸਕੂਲ ਦੀ ਲੈਬ ਵਾਸਤੇ ਆਈ ਹੈ | ਇਸ ਗਰਾਂਟ ਨਾਲ ਲੈਬ ਦੀ ਇਮਾਰਤ ਦਾ ਨੀਂਹ ਪੱਥਰ ਗਿਆਨੀ ਅਜੀਤ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕੀਤਾ ਗਿਆ | ਰਾਜਵਿੰਦਰ ਕੌਰ ਨਰਵਾਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਗਰਾਂਟ ਸਕੂਲ ਦੇ ਵਿਕਾਸ ਲਈ ਭੇਜੀ ਗਈ ਹੈ ਇਸ ਨਾਲ ਸਕੂਲ ਦੀ ਨੁਹਾਰ ਬਦਲੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਪਣੇ ਇਲਾਕੇ ਦੇ ਰਹਿੰਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ | ਉਨ੍ਹਾਂ ਨੇ ਇਸ ਮੌਕੇ ਆਪਣੇ ਖੇਤਰ ਦੀਆਂ ਔਰਤਾਂ ਤੋਂ ਵਿਸ਼ੇਸ਼ ਸਮਰਥਨ ਦੀ ਮੰਗ ਕੀਤੀ ਹੈ | ਇਸ ਮੌਕੇ ਪਿੰਡ ਦੇ ਸਰਪੰਚ ਗੋਲਡੀ ਨਰਵਾਲ, ਪਿ੍ੰਸੀਪਲ ਇੰਦਰਜੀਤ ਸਿੰਘ, ਅਧਿਆਪਕ ਰਣਜੀਤ ਕੌਰ, ਜਸਵੀਰ ਸਿੰਘ, ਕਾਂਤਾ ਰਾਣੀ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਹਾਜੀਪੁਰ ਕਿਸਾਨਾਂ ਨੂੰ ਖੇਤੀ ਸੰਬੰਧੀ ਜਾਗਰੂਕ ਕਰਨ ਵਿਚ ਨਾਕਾਮ ਅਗਲੀ ਖ਼ਬਰ ਗੁਰਵਿੰਦਰ ਸਿੰਘ ਬਿਜਲੀ ਮਜ਼ਦੂਰ ਸੰਘ ਮੰਡਲ ਦਸੂਹਾ ਦੇ ਪ੍ਰਧਾਨ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।