27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮੋਦੀ ਸਰਕਾਰ ਨੂੰ ‘ਬੇਹੱਦ-ਦਾਗੀ’ ਦੋ ਤਿਹਾਈ ਬਹੁਮਤ ਹਾਸਿਲ ਕਰਨ ਦੀ ਉਮੀਦ-ਕਾਂਗਰਸ

ਮੋਦੀ ਸਰਕਾਰ ਨੂੰ ‘ਬੇਹੱਦ-ਦਾਗੀ’ ਦੋ ਤਿਹਾਈ ਬਹੁਮਤ ਹਾਸਿਲ ਕਰਨ ਦੀ ਉਮੀਦ-ਕਾਂਗਰਸ

ਅਜੀਤ ਡੈਸਕ 27-11-2026

ਨਵੀਂ ਦਿੱਲੀ, 26 ਨਵੰਬਰ (ਪੀ. ਟੀ. ਆਈ.)-ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੇ ਐਲਾਨ ਦੇ ਨਾਲ ਹੀ ਕਾਂਗਰਸ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਾਉਣ ਲਈ ‘ਬੇਹੱਦ ਦਾਗੀ’ ਦੋ ਤਿਹਾਈ ਬਹੁਮਤ ਹਾਸਲ ਕਰਨ ਦੀ ਉਮੀਦ ਕਰ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ 14 ਅਪ੍ਰੈਲ, 2026 ਨੂੰ ਅੰਬੇਡਕਰ ਜੈਯੰਤੀ ਦੀ ਸ਼ਾਮ ਨੂੰ ਮੋਦੀ ਸਰਕਾਰ ਨੇ ਹੱਦਬੰਦੀ ਬਿੱਲਾਂ ਨੂੰ ਜਨਤਕ ਕਰ ਦਿੱਤਾ ਸੀ, ਜਿਨ੍ਹਾਂ ਦਾ 17 ਅਪ੍ਰੈਲ ਦੀ ਰਾਤ ਨੂੰ ਉਹੀ ਹਸ਼ਰ ਹੋਇਆ ਸੀ, ਜਿਸ ਦੇ ਉਹ ਹੱਕਦਾਰ ਸਨ।ਉਨ੍ਹਾਂ ਕਿਹਾ ਕਿ ਹੁਣ ਸੰਵਿਧਾਨ ਦਿਵਸ ਮੌਕੇ ਆਪਰੇਸ਼ਨ ਲੋਟਸ ਦੇ 105 ਦਿਨਾਂ ਬਾਅਦ ਮੋਦੀ ਸਰਕਾਰ ਨੇ ਇਕ ਵਿਸ਼ੇਸ਼ ਇਜਲਾਸ ਦਾ ਐਲਾਨ ਕੀਤਾ, ਇਸ ਉਮੀਦ ਨਾਲ ਕਿ ਇਹ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਆਪਣਾ ਦੋ ਤਿਹਾਈ ਬਹੁਮਤ ਪ੍ਰਾਪਤ ਕਰੇਗੀ।ਉਨ੍ਹਾਂ ਸਵਾਲ ਕੀਤਾ ਕਿ ਕੀ ਸੰਵਿਧਾਨ ਦਾ ਇਸ ਤੋਂ ਵੱਡਾ ਅਪਮਾਨ ਅਤੇ ਹਮਲਾ ਹੋ ਸਕਦਾ ਹੈ। ਰਮੇਸ਼ ਨੇ ਜ਼ੋਰ ਦੇ ਕੇ ਕਿਹਾ ਕਿ ਲੜਾਈ ਜਾਰੀ ਹੈ।ਰਮੇਸ਼ ਦੀ ਪੋਸਟ ਨੂੰ ‘ਐਕਸ’ ਉਤੇ ਟੈਗ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ, ਭਾਰਤ ਦੀ ਏਕਤਾ ਦੀ ਰੱਖਿਆ ਕਰਨ ਅਤੇ ਸਾਡੀ ਸੰਸਦ ਦੀ ਅਖੰਡਤਾ ਨੂੰ ਬਚਾਉਣ ਲਈ ਲੜਾਈ ਜਾਰੀ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਹੱਦਬੰਦੀ ਬਿੱਲ ‘ਸੰਸਦ ਚੋਰੀ’ ਤੋਂ ਇਲਾਵਾ ਕੁਝ ਨਹੀਂ ਹੋਵੇਗਾ। ਸੰਵਿਧਾਨ ਦਿਵਸ ਮੌਕੇ ਸੰਵਿਧਾਨ ਦੀ ਹੱਤਿਆ ਦੀ ਸਾਜਿਸ਼ ਰਚਣਾ ਦਰਸਾਉਂਦਾ ਹੈ ਕਿ ਉਹ ਸਾਡੀ ਬਹੁਮੁੱਲੀ ਲੋਕਤੰਤਰੀ ਪ੍ਰਣਾਲੀ ਦਾ ਕਿੰਨੀ ਬੁਰੀ ਤਰ੍ਹਾਂ ਮਜ਼ਾਕ ਉਡਾਉਣ ਚਾਹੁੰਦੇ ਹਨ। ਅਸੀਂ ਇਸ ਨੂੰ ਪਾਸ ਨਹੀਂ ਹੋਣ ਦੇਵਾਂਗੇ।

ਪਿਛਲੀ ਖ਼ਬਰ 26/11 ਮੁੰਬਈ ਅੱਤਵਾਦੀ ਹਮਲੇ ਦੀ 18ਵੀਂ ਬਰਸੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਗਲੀ ਖ਼ਬਰ ਸੌਰਵ ਦਾਸ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।