ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਦਿੱਲੀ ’ਚ ਪਿਛਲੇ ਮਹੀਨੇ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਸਰਬਉੱਚ ਅਦਾਲਤ ’ਚ ਦਿੱਲੀ ਕਰਿਅਨਾ ਕਮੇਟੀ ਅਤੇ ਦਿੱਲੀ ਆਸਰਨ ਐਂਡ ਹਾਰਡਵੇਅਰ ਮਰਚੈਂਟ ਐਸੋਸੀਏੇਸ਼ਨ ਵਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਜੰਤਰ ਮੰਤਰ ਅਤੇ ਰਾਮਲੀਲ੍ਹਾ ਮੈਦਾਨ ‘ਚ ਪ੍ਰਦਰਸ਼ਨ ਕਰਨ ਨਾਲ ਵਪਾਰੀਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਲਈ ਇਥੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਵਪਾਰੀਆਂ ਨੇ 1 ਨਵੰਬਰ ਨੂੰ ਹੋਈ ਰੈਲੀ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 11 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਸੁਪਰੀਮ ਕੋਰਟ ਵਲੋਂ ਸੀ. ਜੇ. ਪੀ. , ਕਾਂਗਰਸ, ‘ਆਪ’ ਅਤੇ ਏ. ਆਈ. ਐਸ. ਏ. ਨੂੰ ਨੋਟਿਸ
ਸੁਪਰੀਮ ਕੋਰਟ ਵਲੋਂ ਸੀ. ਜੇ. ਪੀ. , ਕਾਂਗਰਸ, ‘ਆਪ’ ਅਤੇ ਏ. ਆਈ. ਐਸ. ਏ. ਨੂੰ ਨੋਟਿਸ
ਅਜੀਤ ਡੈਸਕ
19-11-2026