12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਾਕਿ ’ਚ ਅੱਤਵਾਦੀ ਹਮਲੇ ਦੌਰਾਨ ਡੀ.ਐਸ.ਪੀ. ਸਮੇਤ 11 ਪੁਲਿਸ ਮੁਲਾਜ਼ਮਾਂ ਦੀ ਮੌਤ

ਪਾਕਿ ’ਚ ਅੱਤਵਾਦੀ ਹਮਲੇ ਦੌਰਾਨ ਡੀ.ਐਸ.ਪੀ. ਸਮੇਤ 11 ਪੁਲਿਸ ਮੁਲਾਜ਼ਮਾਂ ਦੀ ਮੌਤ

ਅਜੀਤ ਡੈਸਕ 12-11-2026

ਪੇਸ਼ਾਵਰ, 11 ਨਵੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਜ਼ਿਲ੍ਹਾ ਕੋਹਾਟ ਵਿਚ ਗੈਰ-ਕਾਨੂੰਨੀ ਸੋਨੇ ਦੀ ਖੁਦਾਈ ਵਿਰੁੱਧ ਚਲਾਏ ਗਏ ਇਕ ਆਪ੍ਰੇਸ਼ਨ ਤੋਂ ਵਾਪਸ ਪਰਤ ਰਹੀ ਪੁਲਿਸ ਟੀਮ ‘ਤੇ ਅੱਤਵਾਦੀਆਂ ਵਲੋਂ ਘਾਤ ਲਗਾ ਕੇ ਕੀਤੇ ਹਮਲੇ ’ਚ 11 ਪੁਲਿਸ ਮੁਲਾਜ਼ਮ ਮਾਰੇ ਗਏ, ਜਿਨ੍ਹਾਂ ’ਚ ਗੁੰਬਤ ਦਾ ਇਕ ਡੀ.ਐਸ.ਪੀ. ਅਤੇ ਇਕ ਸਬ-ਇੰਸਪੈਕਟਰ ਵੀ ਸ਼ਾਮਿਲ ਹੈ।ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ’ਚ 18 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਖੈਬਰ ਪਖਤੂਨਖਵਾ ਪੁਲਿਸ ਅਨੁਸਾਰ ਪੁਲਿਸ ਮੁਲਾਜ਼ਮ ਕੋਹਾਟ ਸ਼ਹਿਰ ਦੇ ਨੇੜੇ ਦਾਰਾਬੁਕਾਚ ਇਲਾਕੇ ਵਿਚ ਸਥਾਨਕ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਇਕ ਸਾਂਝਾ ਆਪ੍ਰੇਸ਼ਨ ਚਲਾ ਰਹੇ ਸਨ, ਜਦੋਂ ਪੁਲਿਸ ਦਲ ਆਪ੍ਰੇਸ਼ਨ ਪੂਰਾ ਕਰਕੇ ਵਾਪਸ ਆ ਰਿਹਾ ਸੀ ਤਾਂ ‘ਫਿਤਨਾ-ਅਲ-ਖਵਾਰਿਜ’ ਨੇ ਅਪਰਾਧੀ ਅਨਸਰਾਂ ਦੇ ਕਹਿਣ ‘ਤੇ ਪੁਲਿਸ ਦਲ ‘ਤੇ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਬਹੁਤ ਬਹਾਦਰੀ ਅਤੇ ਹਿੰਮਤ ਨਾਲ ਹਮਲਾਵਰਾਂ ਦਾ ਮੁਕਾਬਲਾ ਕੀਤਾ, ਜਿਸ ਦੇ ਨਤੀਜੇ ਵਜੋਂ 18  ਅੱਤਵਾਦੀ ਮਾਰੇ ਗਏ। ‘ਫਿਤਨਾ-ਅਲ-ਖਵਾਰਿਜ’ ਇਕ ਅਜਿਹਾ ਸ਼ਬਦ ਹੈ, ਜੋ ਪਾਕਿਸਤਾਨੀ ਰਾਜ (ਸਰਕਾਰ) ਵਲੋਂ ਪਾਬੰਦੀਸ਼ੁਦਾ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ (ਟੀ.ਟੀ.ਪੀ.) ਨਾਲ ਸੰਬੰਧਿਤ ਅੱਤਵਾਦੀਆਂ ਲਈ ਵਰਤਿਆ ਜਾਂਦਾ ਹੈ।ਪੁਲਿਸ ਬੁਲਾਰੇ ਮੁਹੰਮਦ ਨੌਮਾਨ ਜ਼ੇਬ ਨੇ ਦੱਸਿਆ ਕਿ ਪੁਲਿਸ ਟੀਮ, ਜੋ ਕੋਹਾਟ ਜ਼ਿਲ੍ਹੇ ਦੇ ਗੁੰਬਤ ਕੋਹਾਟ ਖੇਤਰ ਵੱਲ ਜਾ ਰਹੀ ਸੀ, ‘ਤੇ ਕੋਹਾਟ ਅਤੇ ਕਰਕ ਦੇ ਵਿਚਕਾਰ ਸਥਿਤ ਦਾਰਬੋਕਾਚ ਜਲੰਧਰ ਬੰਦਾ ਇਲਾਕੇ ਵਿਚ ਗੋਲੀਬਾਰੀ ਕੀਤੀ ਗਈ।ਜ਼ੇਬ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਗੁੰਬਤ ਦੇ ਡੀ.ਐਸ.ਪੀ. ਹੈਦਰ ਜ਼ਮਾਨ ਅਤੇ ਸਬ-ਇੰਸਪੈਕਟਰ ਮੁਖਤਿਆਰ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਪੁਲਿਸ ਦੀਆਂ 5 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ।

ਪਿਛਲੀ ਖ਼ਬਰ 3 ਤੋਂ 10 ਲੱਖ ਆਬਾਦੀ ਵਰਗ ’ਚ ਚੰਡੀਗੜ੍ਹ ਮੁੜ ਦੂਜੇ ਸਥਾਨ ’ਤੇ ਅਗਲੀ ਖ਼ਬਰ ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।