ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਮੈਡੀਕਲ ਕਾਊਂਸਲਿੰਗ ਕਮੇਟੀ ਦੇ ਸੂਤਰਾਂ ਅਨੁਸਾਰ ਮੈਡੀਕਲ ਕਾਊਂਸਲਿੰਗ ਦੇ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਤੋਂ ਬਾਅਦ ਐਮ. ਬੀ. ਬੀ. ਐਸ. ਦੀਆਂ ਕੁੱਲ 411 ਸੀਟਾਂ ਅਲਾਟ ਹੋਣ ਤੋਂ ਬਿਨਾਂ ਖ਼ਾਲੀ ਰਹਿ ਗਈਆਂ ਹਨ। ਇਸ ਵਿਸ਼ੇਸ਼ ਗੇੜ ’ਚ ਐਮ. ਬੀ. ਬੀ.ਐਸ. ਦੀਆਂ 948 ਖ਼ਾਲੀ ਸੀਟਾਂ ਸ਼ਾਮਿਲ ਸਨ, ਜਿਨ੍ਹਾਂ ’ਚੋਂ 537 ਸੀਟਾਂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ, ਜਦਕਿ ਕਾਊਂਸਲਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 411 ਸੀਟਾਂ ਖ਼ਾਲੀ ਰਹਿ ਗਈਆਂ। ਸੂਤਰਾਂ ਮੁਤਾਬਕ, ਖ਼ਾਲੀ ਸੀਟਾਂ ਦੀ ਇਹ ਗਿਣਤੀ ਪਿਛਲੇ ਸਾਲ ਖ਼ਾਲੀ ਰਹੀਆਂ ਐਮ. ਬੀ. ਬੀ. ਐਸ. ਦੀਆਂ 60-70 ਸੀਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਇਹ ‘ਸਪੈਸ਼ਲ ਸਟਰੇ ਵੈਕੈਂਸੀ ਰਾਊਂਡ’ ਮੈਡੀਕਲ ਕਾਊਂਸਲਿੰਗ ਕਮੇਟੀ ਦੁਆਰਾ ਅੰਡਰਗ੍ਰੈਜੂਏਟ ਮੈਡੀਕਲ ਕਾਊਂਸਲਿੰਗ ਦੇ ਪਿਛਲੇ ਦੌਰਾਂ ਦੇ ਮੁਕੰਮਲ ਹੋਣ ਤੋਂ ਬਾਅਦ, ਬਾਕੀ ਬਚੀਆਂ ਖ਼ਾਲੀ ਸੀਟਾਂ ਨੂੰ ਭਰਨ ਲਈ ਕਰਵਾਇਆ ਗਿਆ ਸੀ। ਸੁਪਰੀਮ ਕੋਰਟ ਨੇ ਐਮ. ਸੀ. ਸੀ. ਨੂੰ ਕਾਉਂਸਲਿੰਗ ਦੇ ਚਾਰ ਦੌਰ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ, ਪਰ ਕਮੇਟੀ ਨੇ ਪੰਜਵਾਂ ਦੌਰ ਵੀ ਕਰਵਾਇਆ।
ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ
ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ
ਅਜੀਤ ਡੈਸਕ
12-11-2026