27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਿਰੋਧੀ ਧਿਰਾਂ ਦੀਆਂ 2 ਹੀ ਮੰਗਾਂ-ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਅਤੇ ਐਸ.ਆਈ.ਆਰ. ’ਤੇ ਰੋਕ-ਖੜਗੇ

ਵਿਰੋਧੀ ਧਿਰਾਂ ਦੀਆਂ 2 ਹੀ ਮੰਗਾਂ-ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਅਤੇ ਐਸ.ਆਈ.ਆਰ. ’ਤੇ ਰੋਕ-ਖੜਗੇ

ਅਜੀਤ ਡੈਸਕ 27-10-2026

ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਮਹਿੰਗਾਈ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵੀਡੀਓ ਸੰਦੇਸ਼ ਰਾਹੀਂ ਦੋਸ਼ ਲਗਾਇਆ ਕਿ ਤਿਉਹਾਰ ਦੇ ਮੌਸਮ ’ਚ ਲੋਕ ਇੰਨੀ ਮਹਿੰਗਾਈ ਨਾਲ ਜੂਝ ਰਹੇ ਹਨ, ਪਰ ਸਰਕਾਰ ਨੂੰ ਇਸਦੀ ਬਿਲਕੁਲ ਵੀ ਚਿੰਤਾ ਨਹੀਂ ਹੈ ਕਿਉਂਕਿ ਉਹ ਸਿਰਫ਼ ‘ਵੋਟ ਚੋਰੀ’ ਕਰਨਾ ਜਾਣਦੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰੋੜਾਂ ਭਾਰਤੀਆਂ ਦਾ ਵੋਟ ਦੇਣ ਦਾ ਸੰਵਿਧਾਨਕ ਹੱਕ ਖ਼ਤਰੇ ’ਚ ਹੈ। ਇਸ ਲਈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸਭ ਕੁਝ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਕਹਿਣ ’ਤੇ ਕੀਤਾ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੀਆਂ ਦੋ ਮੰਗਾਂ ਹਨ ਕਿ ਗਿਆਨੇਸ਼ ਕੁਮਾਰ ਅਸਤੀਫ਼ਾ ਦੇਣ ਅਤੇ ਐਸ.ਆਈ.ਆਰ. ਅਮਲ ਨੂੰ ਫੌਰੀ ਰੋਕਿਆ ਜਾਏ। ਕਾਂਗਰਸ ਪ੍ਰਧਾਨ ਨੇ 1 ਨਵੰਬਰ ਨੂੰ ਹੋਣ ਵਾਲੀ ਰੈਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸੇ ਸਿਲਸਿਲੇ ’ਚ 1 ਨਵੰਬਰ ਨੂੰ ਨਵੀਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ’ਚ ‘ਵੋਟ ਬਚਾਓ, ਦੇਸ਼ ਬਚਾਓ’ ਮਹਾਂ ਰੈਲੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਇਸ ਰੈਲੀ ’ਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਪਿਛਲੀ ਖ਼ਬਰ ਐਸ.ਆਈ.ਆਰ. ਲਾਗੂ ਕਰਨ ਦੇ ਹੁਕਮ ਸਰਬਸੰਮਤੀ ਨਾਲ ਮਨਜ਼ੂਰ ਕੀਤੇ ਗਏ-ਚੋਣ ਕਮਿਸ਼ਨ ਅਗਲੀ ਖ਼ਬਰ ਖੜਗੇ ਦੀ ਟਿੱਪਣੀ ਨੂੰ ਲੈ ਕੇ ਦਿੱਲੀ ਭਾਜਪਾ ਵਲੋਂ ਵਿਰੋਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।