26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬੈਂਕ ਯੂਨੀਅਨਾਂ ਨੂੰ ਵਿੱਤ ਮੰਤਰਾਲੇ ਨੇ ਕੋਈ ਭਰੋਸਾ ਨਹੀਂ ਦਿੱਤਾ-ਸੂਤਰ

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਬੈਂਕ ਕਰਮਚਾਰੀ ਯੂਨੀਅਨਾਂ ਵਲੋਂ 5 ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨ ਸਬੰਧੀ ਸਰਕਾਰ ਵਲੋਂ ਭਰੋਸਾ ਦਿੱਤੇ ਜਾਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਇਸ ਮਾਮਲੇ ’ਤੇ ਵਿੱਤ ਮੰਤਰਾਲੇ ਵਲੋਂ ...

ਅਜੀਤ ਡੈਸਕ 26-09-2026

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਬੈਂਕ ਕਰਮਚਾਰੀ ਯੂਨੀਅਨਾਂ ਵਲੋਂ 5 ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨ ਸਬੰਧੀ ਸਰਕਾਰ ਵਲੋਂ ਭਰੋਸਾ ਦਿੱਤੇ ਜਾਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਇਸ ਮਾਮਲੇ ’ਤੇ ਵਿੱਤ ਮੰਤਰਾਲੇ ਵਲੋਂ ਕੋਈ ਵਚਨਬੱਧਤਾ ਨਹੀਂ ਦਿੱਤੀ ਗਈ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ.) ਅਧੀਨ ਬੈਂਕ ਕਰਮਚਾਰੀ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਨ੍ਹਾਂ ਮੰਗਾਂ ’ਚ 5 ਦਿਨਾਂ ਦਾ ਬੈਂਕਿੰਗ ਹਫ਼ਤਾ ਲਾਗੂ ਕਰਨਾ ਵੀ ਸ਼ਾਮਿਲ ਹੈ। ਯੂਨੀਅਨਾਂ ਦਾ ਦਾਅਵਾ ਹੈ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਨੇ 8 ਮਾਰਚ 2024 ਨੂੰ ਹੋਏ 12ਵੇਂ ਬਾਈਪਾਰਟਾਈਟ ਸੈਟਲਮੈਂਟ/9ਵੇਂ ਜੁਆਇੰਟ ਨੋਟ ਤਹਿਤ 5 ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਹਿਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕੰਮਕਾਜ ਦੇ ਸਮੇਂ ’ਚ 40 ਮਿੰਟ ਦਾ ਵਾਧਾ ਕੀਤਾ ਜਾਣਾ ਸੀ। ਸੂਤਰਾਂ ਮੁਤਾਬਕ ਇਹ ਤਜਵੀਜ਼ ਬਾਅਦ ’ਚ ਸਰਕਾਰ ਨੂੰ ਭੇਜੀ ਗਈ ਸੀ ਤੇ ਇਸ ’ਤੇ ਵਿਚਾਰ ਚੱਲ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਯੂਨੀਅਨਾਂ ਨਾਲ ਸਬੰਧਤ ਕਈ ਲੰਬਿਤ ਮਸਲੇ ਹੱਲ ਕਰ ਦਿੱਤੇ ਗਏ ਹਨ। ਇਨ੍ਹਾਂ ’ਚ ਬੈਂਕਾਂ ਦੇ ਸੇਵਾਮੁਕਤ ਕਰਮਚਾਰੀਆਂ ਦੀ ਪਰਿਵਾਰਕ ਪੈਨਸ਼ਨ ’ਚ ਸੋਧ ਤੇ ਅਸਤੀਫ਼ਾ ਦੇਣ ਵਾਲੇ ਕਰਮਚਾਰੀਆਂ ਨੂੰ ਪੈਨਸ਼ਨ ਦਾ ਬਦਲ ਦੇਣਾ ਸ਼ਾਮਿਲ ਹੈ।

 

ਪਿਛਲੀ ਖ਼ਬਰ ਈਥਾਨੋਲ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦਰਾਮਦ ਘਟਾਉਣ ’ਚ ਮਦਦਗਾਰ-ਗਡਕਰੀ ਅਗਲੀ ਖ਼ਬਰ ਕੇਂਦਰ ਅਕਤੂਬਰ-ਮਾਰਚ ਦੌਰਾਨ 7.86 ਲੱਖ ਕਰੋੜ ਰੁਪਏ ਉਧਾਰ ਲਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।