13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਾਈਕ੍ਰੋਸਾਫਟ ਸੇਵਾਵਾਂ ’ਚ ਰੁਕਾਵਟ ਕਾਰਨ ਉਪਭੋਗਤਾ ਹੋਏ ਪ੍ਰਭਾਵਿਤ

ਮਾਈਕ੍ਰੋਸਾਫਟ ਸੇਵਾਵਾਂ ’ਚ ਰੁਕਾਵਟ ਕਾਰਨ ਉਪਭੋਗਤਾ ਹੋਏ ਪ੍ਰਭਾਵਿਤ

ਅਜੀਤ ਡੈਸਕ 14-11-2026

ਹਾਂਗਕਾਂਗ, 13 ਨਵੰਬਰ (ਏਜੰਸੀ)-ਏਸ਼ੀਆ ਤੋਂ ਅਮਰੀਕਾ ਤੱਕ ਮਾਈਕ੍ਰੋਸਾਫਟ ਦੀਆਂ ਈ-ਮੇਲ ਤੇ ਹੋਰ ਡਿਜੀਟਲ ਸੇਵਾਵਾਂ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਦੁਨੀਆ ਭਰ ’ਚ ਹਜ਼ਾਰਾਂ ਕੰਪਨੀਆਂ, ਸਰਕਾਰੀ ਦਫ਼ਤਰਾਂ ਤੇ ਲੱਖਾਂ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ‘ਆਊਟਲੁੱਕ’ ਤੇ ‘ਟੀਮਜ਼’ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਮਾਈਕ੍ਰੋਸਾਫਟ ਨੇ ਇਕ ਬਿਆਨ ’ਚ ਕਿਹਾ ਕਿ ਇਹ ਸਮੱਸਿਆ ਮਾਈਕ੍ਰੋਸਾਫਟ 365 ਦੀਆਂ ਕਈ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਨ੍ਹਾਂ ਵਿਚ ਐਕਸਚੇਂਜ ਆਨਲਾਈਨ ਤੇ ਈ-ਮੇਲ ਸੇਵਾਵਾਂ ਵੀ ਸ਼ਾਮਲ ਹਨ। ਯੂਜ਼ਰਾਂ ਨੇ ਦੱਸਿਆ ਕਿ ‘ਆਊਟਲੁੱਕ’, ‘ਟੀਮਜ਼’ ਤੇ ਏ.ਆਈ. ਸਹਾਇਕ ਕੋ-ਪਾਇਲਟ ਵੀ ਕੰਮ ਨਹੀਂ ਕਰ ਰਹੇ ਸਨ। ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਨੇ ਕਿਹਾ ਕਿ ਦੁਨੀਆ ਭਰ ਵਿਚ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਬੰਦ ਹੋਣ ਕਾਰਨ ਉਸ ਦੀਆਂ ਉਡਾਣਾਂ ਦੇ ਕੰਮਕਾਜ ’ਤੇ ਕੋਈ ਅਸਰ ਨਹੀਂ ਪਿਆ। ਹਾਲਾਂਕਿ, ਗਾਹਕਾਂ ਦੀਆਂ ਈ-ਮੇਲਾਂ ਦਾ ਜਵਾਬ ਦੇਣ ’ਚ ਰੁਕਾਵਟ ਨਾ ਆਵੇ, ਇਸ ਲਈ ਕੰਪਨੀ ਨੇ ਕੁਝ ਸਮੇਂ ਲਈ ਆਪਣੀਆਂ ਈ-ਮੇਲ ਸੇਵਾਵਾਂ ਦਾ ਰਸਤਾ ਬਦਲ ਦਿੱਤਾ। ਇੰਡੀਗੋ ਨੇ ਵੀ ਕਿਹਾ ਕਿ ਉਸ ਦੀਆਂ ਈ-ਮੇਲ ਸਹਾਇਤਾ ਸੇਵਾਵਾਂ ’ਚ ਸਮੱਸਿਆ ਆਈ ਹੈ। ਮਾਈਕ੍ਰੋਸਾਫਟ ਨੇ ਕਿਹਾ ਕਿ ਉਹ ਪ੍ਰਭਾਵਿਤ ਸਿਸਟਮਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਠੀਕ ਕਰਨ ਲਈ ਸਾਵਧਾਨੀ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਸਮੱਸਿਆ ਕਿਸੇ ਸਾਈਬਰ ਹਮਲੇ ਕਾਰਨ ਆਈ ਹੈ। ਕੰਪਨੀ ਨੇ ਭਰੋਸਾ ਦਿੱਤਾ ਕਿ ਸਮੱਸਿਆ ਪੂਰੀ ਤਰ੍ਹਾਂ ਹੱਲ ਹੋਣ ਤੱਕ ਇਸ ਨੂੰ ਪਹਿਲ ਦੇ ਆਧਾਰ ਉਤੇ ਠੀਕ ਕੀਤਾ ਜਾਵੇਗਾ।

ਪਿਛਲੀ ਖ਼ਬਰ ਅਰਵਿੰਦ ਸਰ ਮੇਰੇ ਇਸ ਫ਼ੈਸਲੇ ਤੋਂ ਖੁਸ਼ ਨਹੀਂ ਸਨ-ਅਨਮੋਲ ਗਗਨ ਮਾਨ ਅਗਲੀ ਖ਼ਬਰ ਪੀ. ਜੀ. ਆਈ. ਸਰਵੇਖਣ ’ਚ ਚੰਡੀਗੜ੍ਹ ਦਾ ਹਰ 7ਵਾਂ ਸਕੂਲੀ ਬੱਚਾ ‘ਮਾਇਓਪੀਆ’ ਨਾਂਅ ਦੀ ਬਿਮਾਰੀ ਤੋਂ ਹੋਇਆ ਪੀੜਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।