13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਹਿਮਾਚਲ ’ਚ ਤਾਜ਼ਾ ਬਰਫ਼ਬਾਰੀ

ਹਿਮਾਚਲ ’ਚ ਤਾਜ਼ਾ ਬਰਫ਼ਬਾਰੀ

ਅਜੀਤ ਡੈਸਕ 14-11-2026

ਸ਼ਿਮਲਾ, 13 ਨਵੰਬਰ (ਪੀ.ਟੀ.ਆਈ.)-ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਅਤੇ ਸਪਿਤੀ ਦੇ ਉਚਾਈ ਵਾਲੇ ਇਲਾਕਿਆਂ ਅਤੇ ਪਹਾੜੀ ਦੱਰਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਨਾਲ ਆਲੇ-ਦੁਆਲੇ ਦੀਆਂ ਵਾਦੀਆਂ ਵਿਚ ਠੰਢੀ ਲਹਿਰ ਵਰਗੀ ਸਥਿਤੀ ਪੈਦਾ ਹੋ ਗਈ ਹੈ, ਜਿਸ ਕਾਰਨ ਪੁਲਿਸ ਨੇ ਯਾਤਰਾ ਸਲਾਹ ਜਾਰੀ ਕੀਤੀ ਹੈ।ਵੀਰਵਾਰ ਦੇਰ ਰਾਤ ਤੋਂ ਸ਼ਿੰਕੂ ਲਾ ਪਾਸ, ਬਾਰਾਲਾਚਾ ਪਾਸ, ਕੁੰਜੁਮ ਟੌਪ ਅਤੇ ਹੋਰ ਉਚਾਈ ਵਾਲੇ ਇਲਾਕਿਆਂ ਵਿਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਮਨਾਲੀ ਦੇ ਉਚਾਈ ਵਾਲੇ ਇਲਾਕਿਆਂ ਵਿਚ ਵੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ।ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਜਾਰੀ ਕੀਤੀ ਸਲਾਹ ਅਨੁਸਾਰ, ਲਾਹੌਲ ਅਤੇ ਸਪਿਤੀ ਦੇ ਉਚਾਈ ਵਾਲੇ ਇਲਾਕਿਆਂ ਵਿਚ ਸੜਕੀ ਹਾਲਾਤ ਗੱਡੀਆਂ ਦੀ ਆਵਾਜਾਈ ਲਈ ਅਸੁਰੱਖਿਅਤ ਹੋ ਗਏ ਹਨ। ਨਤੀਜੇ ਵਜੋਂ ਸ਼ਿੰਕੂ ਲਾ ਅਤੇ ਬਾਰਾਲਾਚਾ ਪਾਸ ਵੱਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਕੁੰਜੁਮ ਟੌਪ ਵੱਲ ਗੱਡੀਆਂ ਦੀ ਆਵਾਜਾਈ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਛਤਰੂ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਲਾਹੌਲ ਅਤੇ ਸਪੀਤੀ ਜ਼ਿਲ੍ਹੇ ਵਿਚ ਰੋਹਤਾਂਗ ਤੋਂ ਕੋਕਸਰ, ਦਰਚਾ ਤੋਂ ਸਰਚੂ, ਗ੍ਰਾਮਫੂ ਤੋਂ ਬਟਾਲ, ਲੋਸਰ ਤੋਂ ਬਟਾਲ ਅਤੇ ਰੋਹਲੀ ਤੋਂ ਕਧੂ ਨਾਲਾ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਵੀ ਬਰਫ਼ਬਾਰੀ ਕਾਰਨ ਬੰਦ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਕਰਾਚੀ ਬੰਦਰਗਾਹ ’ਤੇ ਫਸਿਆ ਭਾਰਤੀ ਮਲਾਹ ਅਗਲੀ ਖ਼ਬਰ ਫ਼ੌਜ ਨੇ ਸਿੱਕਮ ਦੇ ਨਾਥੂਲਾ ਖੇਤਰ ’ਚ ਬਰਫ਼ਬਾਰੀ ਕਾਰਨ ਫਸੇ 900 ਤੋਂ ਵੱਧ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।