26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

3 ਐਨ.ਡੀ.ਏ. ਸਹਿਯੋਗੀਆਂ ਨੇ ਚੋਣ ਕਮਿਸ਼ਨ ਤੋਂ ਸਪੱਸ਼ਟੀਕਰਨ ਮੰਗਿਆ

ਨਵੀਂ ਦਿੱਲੀ, 25 ਸਤੰਬਰ (ਪੀ.ਟੀ.ਆਈ.)-ਭਾਜਪਾ ਦੇ ਤਿੰਨ ਸਹਿਯੋਗੀ ਐਲ.ਜੇ.ਪੀ. (ਰਾਮ ਵਿਲਾਸ), ਟੀ.ਡੀ.ਪੀ. ਤੇ ਆਰ.ਐਲ.ਐਮ. ਨੇ ਚੋਣ ਕਮਿਸ਼ਨ ਤੋਂ ਵੋਟਰ ਸੂਚੀ ਸੋਧ ’ਤੇ 2 ਚੋਣ ਕਮਿਸ਼ਨਰਾਂ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ...

ਅਜੀਤ ਡੈਸਕ 26-09-2026

ਨਵੀਂ ਦਿੱਲੀ, 25 ਸਤੰਬਰ (ਪੀ.ਟੀ.ਆਈ.)-ਭਾਜਪਾ ਦੇ ਤਿੰਨ ਸਹਿਯੋਗੀ ਐਲ.ਜੇ.ਪੀ. (ਰਾਮ ਵਿਲਾਸ), ਟੀ.ਡੀ.ਪੀ. ਤੇ ਆਰ.ਐਲ.ਐਮ. ਨੇ ਚੋਣ ਕਮਿਸ਼ਨ ਤੋਂ ਵੋਟਰ ਸੂਚੀ ਸੋਧ ’ਤੇ 2 ਚੋਣ ਕਮਿਸ਼ਨਰਾਂ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਚੇਤਾਵਨੀ ਦਿੱਤੀ ਕਿ ਚੋਣਾਂ ’ਚ ਜਨਤਾ ਦਾ ਵਿਸ਼ਵਾਸ ਦਾਅ ’ਤੇ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਪਾਸਵਾਨ ਨੇ ਕਿਹਾ ਕਿ ਉਹ ਨਾ ਤਾਂ ਚੋਣ ਪੈਨਲ ਲਈ ਬੋਲ ਰਹੇ ਹਨ ਤੇ ਨਾ ਹੀ ਵਿਰੋਧੀ ਧਿਰ ਦੇ ਦੋਸ਼ਾਂ ਦਾ ਸਮਰਥਨ ਕਰ ਰਹੇ ਹਨ ਪਰ ਜਨਤਾ ਦੇ ਸਾਹਮਣੇ ਹੁਣ ਜੋ ਸਵਾਲ ਹਨ, ਉਨ੍ਹਾਂ ਲਈ ਕਮਿਸ਼ਨ ਤੋਂ ਸਪੱਸ਼ਟ ਜਵਾਬ ਦੀ ਲੋੜ ਹੈ। ਰਾਸ਼ਟਰੀ ਲੋਕ ਮੋਰਚਾ (ਆਰ.ਐਲ.ਐਮ.) ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਵੀ ਤੁਰੰਤ ਸਪੱਸ਼ਟੀਕਰਨ ਦੀ ਮੰਗ ਕੀਤੀ, ਜਦੋਂ ਕਿ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਲੋਕ ਸਭਾ ਫਲੋਰ ਲੀਡਰ ਲਾਵੂ ਸ਼੍ਰੀਕ੍ਰਿਸ਼ਨ ਦੇਵਰਾਯਾਲੂ ਨੇ ਕਿਹਾ ਕਿ ਪਾਰਦਰਸ਼ਤਾ ਸੰਵਿਧਾਨਕ ਸੰਸਥਾ ’ਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗੀ।

ਪਿਛਲੀ ਖ਼ਬਰ ਭਾਰਤ ਡਬਲਯੂ.ਈ.ਐਫ. ਦੇ ਯਾਤਰਾ ਅਤੇ ਸੈਰ-ਸਪਾਟਾ ਸੂਚਕਾਂਕ ’ਚ 31ਵੇਂ ਸਥਾਨ ’ਤੇ ਪਹੁੰਚਿਆ ਜਾਪਾਨ ਸਿਖਰ ’ਤੇ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਤਰੁਣ ਤੇਜਪਾਲ ਦੀ ਪਟੀਸ਼ਨ ’ਤੇ ਗੋਆ ਸਰਕਾਰ ਨੂੰ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।