11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਰੀਆਂ ਏਅਰਲਾਈਨਾਂ ਦੇ ਪਾਇਲਟਾਂ ਦਾ ਹੋਵੇਗਾ ਡਰੱਗ ਟੈਸਟ

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਹਵਾਬਾਜ਼ੀ ਖੇਤਰ ਦੀ ਨਿਗਰਾਨ ਸੰਸਥਾ ਡੀ.ਜੀ.ਸੀ.ਏ. ਨੇ ਸਾਰੀਆਂ ਏਅਰਲਾਈਨਾਂ ਦੇ ਪਾਇਲਟਾਂ ਲਈ ਨਸ਼ੇ ਦੀ ਜਾਂਚ (ਡਰੱਗ ਟੈਸਟ) ਦੇ ਹੁਕਮ ਦਿੱਤੇ ਹਨ ਤੇ ਇਹ ਪ੍ਰਕਿਰਿਆ ਜੁਲਾਈ 2027 ...

ਅਜੀਤ ਡੈਸਕ 11-09-2026

ਨਵੀਂ ਦਿੱਲੀ, 10 ਸਤੰਬਰ (ਪੀ.ਟੀ.ਆਈ.)-ਹਵਾਬਾਜ਼ੀ ਖੇਤਰ ਦੀ ਨਿਗਰਾਨ ਸੰਸਥਾ ਡੀ.ਜੀ.ਸੀ.ਏ. ਨੇ ਸਾਰੀਆਂ ਏਅਰਲਾਈਨਾਂ ਦੇ ਪਾਇਲਟਾਂ ਲਈ ਨਸ਼ੇ ਦੀ ਜਾਂਚ (ਡਰੱਗ ਟੈਸਟ) ਦੇ ਹੁਕਮ ਦਿੱਤੇ ਹਨ ਤੇ ਇਹ ਪ੍ਰਕਿਰਿਆ ਜੁਲਾਈ 2027 ਤੱਕ ਪੂਰੀ ਕੀਤੀ ਜਾਣੀ ਹੈ। ਇਸ ਤੋਂ ਇਲਾਵਾ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਵੱਲੋਂ ਪਾਇਲਟਾਂ ਦੀ ਨਸ਼ੇ ਦੀ ਜਾਂਚ ਲਈ ਨਵੇਂ ਨਿਯਮਾਂ ਦੇ ਖਰੜੇ ਨੂੰ ਇਸ ਮਹੀਨੇ ਦੇ ਅੰਤ ਤੱਕ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ। ਇਹ ਕਦਮ ਏਅਰ ਇੰਡੀਆ ਦੀ ਫੁਕੇਤ-ਦਿੱਲੀ ਉਡਾਣ ਦੇ ਮੁੱਖ ਪਾਇਲਟ (ਪਾਇਲਟ-ਇਨ-ਕਮਾਂਡ) ਦੇ ਨਸ਼ੇ ਦੀ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਦੇ ਮੱਦੇਨਜ਼ਰ ਚੁੱਕੇ ਗਏ ਹਨ।

 

ਪਿਛਲੀ ਖ਼ਬਰ ਭਾਰਤ ਕੋਲ 190 ਪ੍ਰਮਾਣੂ ਬੰਬ ਤੇ ਹੋਰ 225 ਬੰਬ ਬਣਾਉਣ ਲਈ ਲੋੜੀਂਦਾ ਪਲੂਟੋਨੀਅਮ ਮੌਜੂਦ-ਅਮਰੀਕੀ ਰਿਪੋਰਟ ਅਗਲੀ ਖ਼ਬਰ ਤਿੰਨ ਵਿਸ਼ਿਆਂ ਲਈ ਯੂ.ਜੀ.ਸੀ.-ਨੈੱਟ ਦੀ ਮੁੜ ਲਈ ਪ੍ਰੀਖਿਆ ਦੀਆਂ ਆਰਜ਼ੀ ਉੱਤਰ-ਕੁੰਜੀਆਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।