01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਰੋਧੀ ਧਿਰ ਹੁਣ ‘ਅਵਰੋਧ ਧਿਰ’ ਬਣੀ-ਮੋਦੀ

ਵਿਦੇਸ਼ਾਂ ’ਚ ਹੋਣ ਵਾਲੀਆਂ ‘ਗੁਪਤ’ ਮੀਟਿੰਗਾਂ ’ਤੇ ਚੁੱਕੇ ਸਵਾਲ

ਅਜੀਤ ਡੈਸਕ 01-11-2026

ਵਿਦੇਸ਼ਾਂ ’ਚ ਹੋਣ ਵਾਲੀਆਂ ‘ਗੁਪਤ’ ਮੀਟਿੰਗਾਂ ’ਤੇ ਚੁੱਕੇ ਸਵਾਲ

ਏਕਤਾ ਨਗਰ, 31 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਕਿਹਾ ਕਿ ਦੁਨੀਆ ’ਚ ਊਰਜਾ ਸੰਕਟ ਦੇ ਵਿਚਕਾਰ ਭਾਰਤ ਵਿਰੋਧੀ ਤਾਕਤਾਂ ਸਰਗਰਮ ਹੋ ਗਈਆਂ ਹਨ। ਉਨ੍ਹਾਂ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਧਿਰ ਹੁਣ ‘ਵਿਰੋਧੀ ਧਿਰ’ ਦੀ ਬਜਾਏ ‘ਅਵਰੋਧ ਧਿਰ’ (ਅੜਿੱਕਾ ਪਾਉਣ ਵਾਲੀ ਧਿਰ) ਬਣ ਗਈ ਹੈ। ਗੁਜਰਾਤ ਦੇ ਏਕਤਾ ਨਗਰ ’ਚ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਮੌਕੇ ਰਾਸ਼ਟਰੀ ਏਕਤਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ‘ਦਿਮਾਗੀ ਨਕਸਲੀਆਂ’ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਕਰਨ ਅਤੇ ‘ਧਰਮ ਨਿਰਪੱਖ ਸਿਵਲ ਕੋਡ’ ਵੱਲ ਅੱਗੇ ਵਧਣ ਦੀ ਵੀ ਗੱਲ ਕਹੀ। ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਦੇਸ਼ ’ਚ ਵਿਰੋਧੀ ਧਿਰ ‘ਵਿਰੋਧ ਕਰਨ ਵਾਲੀ ਧਿਰ’ ਦੀ ਬਜਾਏ ‘ਅੜਿੱਕਾ ਪਾਉਣ ਵਾਲੀ ਧਿਰ’ ਬਣ ਗਈ ਹੈ। ਆਪਣੀ ਨਿਰਾਸ਼ਾ ’ਚ ਇਹ ਲੋਕ ਦੇਸ਼ ਦੇ ਵਿਕਾਸ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਵਿਰੋਧੀ ਧਿਰ ’ਤੇ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਵੀ ਲਾਇਆ। ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਦਸ ਸਾਲਾਂ ਤੋਂ ਵੱਧ ਸਮੇਂ ਦੀ ਨਿਰਾਸ਼ਾ ਕਾਰਨ ਹੁਣ ਇਹ ਲੋਕ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਏ ਹਨ। ਕੌਣ ਵਿਦੇਸ਼ਾਂ ’ਚ ਚੋਰੀ-ਛਿਪੇ ਕਿਸ ਨੂੰ ਮਿਲ ਰਿਹਾ ਹੈ? ਭਾਰਤ ਵਿਰੋਧੀ ਤਾਕਤਾਂ ਕਿਸ ਦਾ ਸਾਥ ਦੇ ਰਹੀਆਂ ਹਨ? ਕੌਣ ਭਾਰਤ ਦੇ ਦੁਸ਼ਮਣਾਂ ਵਾਲੀ ਭਾਸ਼ਾ ਬੋਲ ਰਿਹਾ ਹੈ? ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣਾ ਅਤੇ ਪਛਾਣਨਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਤਾਕਤਾਂ ਦੇਸ਼ ਨੂੰ ਵੰਡਣ ਤੇ ਲੋਕਾਂ ਵਿਚ ਆਪਸੀ ਲੜਾਈ-ਝਗੜੇ ਕਰਵਾਉਣ ਦੀ ਸਾਜ਼ਿਸ਼ ਰਚ ਰਹੀਆਂ ਹਨ।

ਪਿਛਲੀ ਖ਼ਬਰ ਅਸਾਮ ਦੇ ਨਾਗਾਓਂ ਜ਼ਿਲ੍ਹੇ ਵਿਚ ਫੁੱਲਾਂ ’ਤੇ ਬੈਠੀਆਂ ਸੁੰਦਰ ਤਿੱਤਲੀਆਂ। ਅਗਲੀ ਖ਼ਬਰ ਹੈਪੀ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।