ਨਵੀਂ ਦਿੱਲੀ, 13 ਅਗਸਤ (ਏਜੰਸੀ)-15 ਅਗਸਤ ਨੂੰ ਲਾਲ ਕਿਲ੍ਹੇ ’ਤੇ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਾਸ਼ਟਰੀ ਸਮਾਰੋਹ ਦੀ ਅਗਵਾਈ ਕਰਨਗੇ । ਇਸ ਸਾਲ ਦੇ ਸਮਾਰੋਹ ਦਾ ਮੁੱਖ ਕੇਂਦਰ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ 150 ਸਾਲ ਪੁਰਾਣੀ ਵਿਰਾਸਤ ਤੇ 2047 ਤੱਕ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਰਹੇਗੀ। ਪਹਿਲੀ ਵਾਰ ਲਾਲ ਕਿਲ੍ਹੇ ’ਤੇ ਮੁੱਖ ਸਮਾਰੋਹ ਦੇ ਹਿੱਸੇ ਵਜੋਂ ‘ਵੰਦੇ ਮਾਤਰਮ’ ਪੇਸ਼ ਕੀਤਾ ਜਾਵੇਗਾ । ਤਿਰੰਗਾ ਲਹਿਰਾਉਣ ਤੋਂ ਬਾਅਦ ਆਰਮੀ ਬੈਂਡ ਰਾਸ਼ਟਰੀ ਗੀਤ ਵਜਾਏਗਾ ਅਤੇ ਇਸ ਤੋਂ ਬਾਅਦ ਰਾਸ਼ਟਰੀ ਗਾਨ ਹੋਵੇਗਾ । ਪ੍ਰਧਾਨ ਮੰਤਰੀ ਦੇ ਆਗਮਨ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਸੰਜੇ ਸੇਠ ਅਤੇ ਰੱਖਿਆ ਸਕੱਤਰ ਉਨ੍ਹਾਂ ਦਾ ਸਵਾਗਤ ਕਰਨਗੇ। ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਸਵਦੇਸ਼ੀ 105 ਐਮਐਮ ਲਾਈਟ ਫੀਲਡ ਗੰਨ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ । ਨੌਜਵਾਨ-ਕੇਂਦਰਿਤ ਥੀਮ ਤਹਿਤ ਲਗਭਗ 2,500 ਐਨ.ਸੀ.ਸੀ. ਕੈਡੇਟ ਅਤੇ ‘ਮਾਈ ਭਾਰਤ’ ਵਲੰਟੀਅਰ ਸਮਾਰੋਹ ਵਿਚ ਹਿੱਸਾ ਲੈਣਗੇ। ਉਹ ਗਿਆਨਪਥ ’ਤੇ ਬੈਠ ਕੇ ‘ਵੰਦੇ ਮਾਤਰਮ’ ਸ਼ਬਦ ਦੀ ਆਕ੍ਰਿਤੀ ਬਣਾਉਣਗੇ। ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਵਰਗਾਂ ਤੋਂ ਲਗਭਗ 5,000 ਵਿਸ਼ੇਸ਼ ਮਹਿਮਾਨ ਵੀ ਸ਼ਾਮਿਲ ਹੋਣਗੇ।
ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਕਰਨਗੇ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਜਸ਼ਨ ਦੀ ਅਗਵਾਈ
ਨਵੀਂ ਦਿੱਲੀ, 13 ਅਗਸਤ (ਏਜੰਸੀ)-15 ਅਗਸਤ ਨੂੰ ਲਾਲ ਕਿਲ੍ਹੇ ’ਤੇ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਾਸ਼ਟਰੀ ਸਮਾਰੋਹ ਦੀ ਅਗਵਾਈ ਕਰਨਗੇ । ਇਸ ਸਾਲ ਦੇ ਸਮਾਰੋਹ ਦਾ ਮੁੱਖ ....
ਅਜੀਤ ਡੈਸਕ
14-08-2026