04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦਿੱਲੀ ਅਦਾਲਤ ਵਲੋਂ ਲਾਲੂ ਯਾਦਵ ਤੇ 8 ਹੋਰਾਂ ਵਿਰੁੱਧ ਦੋਸ਼ ਆਇਦ ਕਰਨ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ, 3 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਆਈ.ਆਰ.ਸੀ.ਟੀ.ਸੀ. ਹੋਟਲ ਘੁਟਾਲੇ ਦੇ ਕਥਿਤ ਮਾਮਲੇ ’ਚ ਈ.ਡੀ. ਵਲੋਂ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਪੁੱਤਰ ਤੇਜਸਵੀ ਯਾਦਵ ਅਤੇ ਛੇ ਹੋਰਾਂ ਵਿਰੁੱਧ ਹਵਾਲਾ ...

ਅਜੀਤ ਡੈਸਕ 04-10-2026

ਨਵੀਂ ਦਿੱਲੀ, 3 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਆਈ.ਆਰ.ਸੀ.ਟੀ.ਸੀ. ਹੋਟਲ ਘੁਟਾਲੇ ਦੇ ਕਥਿਤ ਮਾਮਲੇ ’ਚ ਈ.ਡੀ. ਵਲੋਂ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਪੁੱਤਰ ਤੇਜਸਵੀ ਯਾਦਵ ਅਤੇ ਛੇ ਹੋਰਾਂ ਵਿਰੁੱਧ ਹਵਾਲਾ ਰਾਸ਼ੀ ਦੇ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਨੂੰ 30 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ। ਵਿਸ਼ੇਸ਼ ਜੱਜ ਪ੍ਰਸ਼ਾਂਤ ਕੁਮਾਰ ਨੇ ਈ.ਡੀ. ਨੂੰ ਪਿਛਲੀ ਅਦਾਲਤ ਦੇ ਹੁਕਮਾਂ ਦੇ ਆਧਾਰ ’ਤੇ ਹਦਾਇਤਾਂ ਲੈਣ ਲਈ ਕਿਹਾ। ਈ.ਡੀ. ਵਲੋਂ ਨਾਮਜ਼ਦ ਕੀਤੇ ਗਏ 16 ਮੁਲਜ਼ਮਾਂ ਵਿਚੋਂ ਪਿਛਲੀ ਅਦਾਲਤ ਨੇ 10 ਸਤੰਬਰ ਨੂੰ 7 ਨੂੰ ਬਰੀ ਕਰ ਦਿੱਤਾ ਸੀ ਅਤੇ 9 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕਰਨ ਦੀ ਰਸਮੀ ਕਾਰਵਾਈ ਲਈ ਮਾਮਲੇ ਦੀ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਸੀ। ਈ.ਡੀ. ਅਨੁਸਾਰ 2005 ਤੋਂ 2014 ਦੌਰਾਨ ਤਤਕਾਲੀ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਕਾਰਜਕਾਲ ਦੌਰਾਨ ਰਾਂਚੀ ਅਤੇ ਪੁਰੀ ’ਚ ਆਈ.ਆਰ.ਸੀ.ਟੀ.ਸੀ. ਹੋਟਲਾਂ ਨੂੰ ਚਲਾਉਣ ਲਈ ਟੈਂਡਰ ਪ੍ਰਕਿਰਿਆ ’ਚ ਹੇਰਾਫੇਰੀ ਕੀਤੀ ਗਈ ਸੀ ਤਾਂ ਜੋ ‘ਸੁਜਾਤਾ ਹੋਟਲਜ਼’ ਨੂੰ ਲਾਭ ਪਹੁੰਚਾਇਆ ਜਾ ਸਕੇ।

ਪਿਛਲੀ ਖ਼ਬਰ ਗਿੱਧੇ ਤੋਂ ਇੰਸਟਾਗ੍ਰਾਮ ਤੱਕ ਦਾ ਸਫ਼ਰ ਅਗਲੀ ਖ਼ਬਰ ਚੇਤੇ ਰਹੇਗੀ ਗਰਗ ਦੀ ਸਾਹਿਤ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।