04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਲਾਹੌਰ ’ਚ ਨਿੱਜੀ ਟਿਊਸ਼ਨ ਸੈਂਟਰ ਦੀ ਛੱਤ ਡਿੱਗੀ-14 ਬੱਚਿਆਂ ਦੀ ਮੌਤ

ਅਜੀਤ ਡੈਸਕ 01-07-2026

ਅੰਮ੍ਰਿਤਸਰ, 30 ਜੂਨ (ਸੁਰਿੰਦਰ ਕੋਛੜ)-ਲਾਹੌਰ ਦੇ ਕਾਹਨਾ ਖੇਤਰ ‘ਚ ਕਛਵਾਨਾ ਰੋਡ ’ਤੇ ਇਕ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਕਾਰਨ 14 ਬੱਚਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਸੰਘਣੀ ਆਬਾਦੀ ਵਾਲੇ ਕਾਹਨਾ ਨੌ ਖੇਤਰ ’ਚ ਸਥਿਤ ਅਕੈਡਮੀ ’ਚ 7 ਤੋਂ 13 ਸਾਲ ਉਮਰ ਦੇ 30 ਤੋਂ ਜ਼ਿਆਦਾ ਬੱਚੇ ਆਪਣੀਆਂ ਕਲਾਸਾਂ ਲਗਾ ਰਹੇ ਸਨ ਕਿ ਸੈਂਟਰ ਦੀ ਛੱਤ ਡਿੱਗ ਗਈ ਅਤੇ ਬੱਚੇ ਉਸ ਦੇ ਹੇਠਾਂ ਦੱਬ ਗਏ। ਲਾਹੌਰ ਦੇ ਡੀ. ਆਈ. ਜੀ. ਆਪਰੇਸ਼ਨਜ਼ ਫੈਜ਼ਲ ਕਾਮਰਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਮਲਬੇ ਹੇਠੋਂ 14 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਰੈਸਕਿਊ 1122 ਦੇ ਬਚਾਅ ਅਧਿਕਾਰੀਆਂ ਅਨੁਸਾਰ 20 ਤੋਂ ਵੱਧ ਜ਼ਖ਼ਮੀ ਬੱਚਿਆਂ ਅਤੇ ਇਕ ਮਹਿਲਾ ਅਧਿਆਪਕ ਨੂੰ ਮਲਬੇ ‘ਚੋਂ ਕੱਢਿਆ ਗਿਆ। ਨਜ਼ਦੀਕੀ ਇਲਾਕੇ ਦੇ ਨਿਵਾਸੀਆਂ ਦੀ ਸਹਾਇਤਾ ਨਾਲ ਬਚਾਅ ਟੀਮਾਂ ਵਲੋਂ ਮਲਬਾ ਹਟਾਇਆ ਗਿਆ।
ਪਿਛਲੀ ਖ਼ਬਰ ਅਮਰੀਕੀ ਸੁਪਰੀਮ ਕੋਰਟ ਨੇ ਜਨਮ ਆਧਾਰਿਤ ਨਾਗਰਿਕਤਾ ਨੂੰ ਰੱਖਿਆ ਬਰਕਰਾਰ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਆਸਾਰਾਮ ਨੂੰ ਤੁਰੰਤ ਜ਼ਮਾਨਤ ਦੇਣ ਤੋਂ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।