03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਹਾਰ ਲੁਕਾਉਣ ਲਈ ਚੋਣ ਕਮਿਸ਼ਨ ’ਤੇ ਹਮਲਾ ਕਰ ਰਹੀਆਂ ਹਨ ਵਿਰੋਧੀ ਧਿਰਾਂ-ਭਾਜਪਾ

ਅਜੀਤ ਡੈਸਕ 01-07-2026

ਨਵੀਂ ਦਿੱਲੀ, 30 ਜੂਨ (ਏਜੰਸੀ) ਭਾਜਪਾ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ’ਤੇ ਦੋਸ਼ ਲਾਇਆ ਕਿ ਉਹ ਚੋਣ ਕਮਿਸ਼ਨ ਦੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐਸ. ਆਈ. ਆਰ.) ’ਤੇ ਹਮਲਾ ਕਰਕੇ ਦੋਹਰੇਪਨ ਦੀ ਹੱਦ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਪਾਰਟੀ ਦਾ ਦੋਸ਼ ਹੈ ਕਿ ਉਹ ਉਨ੍ਹਾਂ ਰਾਜਾਂ ’ਚ ਇਸ ਪ੍ਰਕਿਰਿਆ ਦਾ ਸਮਰਥਨ ਕਰਦੇ ਹਨ ਜਿਥੇ ਇਹ ਉਨ੍ਹਾਂ ਲਈ ਰਾਜਨੀਤਕ ਤੌਰ ’ਤੇ ਫਾਇਦੇਮੰਦ ਹੈ ਪਰ ਦੂਜੀਆਂ ਥਾਵਾਂ ’ਤੇ ਚੋਣਾਂ ’ਚ ਹਾਰ ਦਾ ਬਹਾਨਾ ਬਣਾਉਣ ਲਈ ਇਸਦਾ ਵਿਰੋਧ ਕਰਦੇ ਹਨ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵਾਰ-ਵਾਰ ਚੋਣ ਝਟਕਿਆਂ ਤੋਂ ਬਾਅਦ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਪਿਛਲੀ ਖ਼ਬਰ ਆਮਦਨ ਕਰ ਰਿਟਰਨ ਭਰਨ ਦੀ ਸਮਾਂ ਹੱਦ ’ਚ ਕੀਤਾ ਬਦਲਾਅ ਅਗਲੀ ਖ਼ਬਰ ‘ਆਪ’ ਤੇ ਡੀ.ਐਮ.ਕੇ. ਸਮੇਤ 23 ਵਿਰੋਧੀ ਪਾਰਟੀਆਂ ਨੇ ਐਸ.ਆਈ.ਆਰ. ਖ਼ਿਲਾਫ਼ ਚੀਫ਼ ਜਸਟਿਸ ਨੂੰ ਲਿਖੀ ਚਿੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।