15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਪੇਨ 'ਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਜਾਵੇ-ਸੰਧੂ <br/>

ਅਜੀਤ ਡੈਸਕ 08-05-2026
ਚੰਡੀਗੜ੍ਹ, 7 ਮਈ (ਪੀ. ਟੀ. ਆਈ.)-ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖ ਕੇ ਸਪੇਨ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਖਾਸ ਕਰਕੇ ਮੈਡਰਿਡ ਅਤੇ ਬਾਰਸੀਲੋਨਾ ਦੇ ਵਸਨੀਕਾਂ ਲਈ ਪਾਸਪੋਰਟ ਨਵਿਆਉਣ ਅਤੇ ਸੰਬੰਧਿਤ ਦਸਤਾਵੇਜ਼ੀ ਸੇਵਾਵਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ¢ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਕੋਲ ਉਦੋਂ ਉਠਾਇਆ, ਜਦੋਂ ਉਨ੍ਹਾਂ ਨੂੰ ਸਪੇਨ 'ਚ ਮÏਜੂਦ ਭਾਰਤੀ ਭਾਈਚਾਰੇ, ਸਿੱਖ ਗੁਰਦੁਆਰਾ ਕਮੇਟੀਆਂ ਅਤੇ ਹੋਰ ਭਾਰਤੀ ਸੰਸਥਾਵਾਂ ਵਲੋਂ ਕਈ ਮੰਗ ਪੱਤਰ ਪ੍ਰਾਪਤ ਹੋਏ¢ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ ਇਕ ਪੱਤਰ 'ਚ ਸੰਧੂ ਨੇ ਉਨ੍ਹਾਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਦੱਸਿਆ ਜੋ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਨਵਿਆਉਣ, ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) ਅਤੇ ਹੋਰ ਅਹਿਮ ਦਸਤਾਵੇਜ਼ ਪ੍ਰਾਪਤ ਕਰਨ 'ਚ ਆ ਰਹੀਆਂ ਹਨ¢ ਉਨ੍ਹਾਂ ਕਿਹਾ ਕਿ ਸਪੇਨ 'ਚ ਰਹਿ ਰਹੇ ਬਹੁਤ ਸਾਰੇ ਭਾਰਤੀ ਪਾਸਪੋਰਟਾਂ ਦੀ ਮਿਆਦ ਖਤਮ ਹੋ ਗਈ ਹੈ, ਕਈਆਂ ਦੇ ਪਾਸਪੋਰਟ ਗੁੰਮ ਹੋ ਗਏ ਹਨ¢ ਉਨ੍ਹਾਂ ਕਿਹਾ ਕਿ ਇਸ ਸਥਿਤੀ ਕਾਰਨ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਚ ਭਾਰੀ ਚਿੰਤਾ ਅਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ, ਜਦਕਿ ਉਹ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇੱਛੁਕ ਹਨ¢

ਪਿਛਲੀ ਖ਼ਬਰ ਬਿਹਾਰ 'ਚ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ 32 ਲੋਕਾਂ 'ਚ ਨਿਤਿਸ਼ ਕੁਮਾਰ ਦਾ ਪੁੱਤਰ ਨਿਸ਼ਾਂਤ ਵੀ ਸ਼ਾਮਿਲ <br/> ਅਗਲੀ ਖ਼ਬਰ ਧਮਾਕੇ ਕਰਾਉਣਾ ਹੀ ਹੈ ਭਾਜਪਾ ਦਾ 'ਪੰਜਾਬ ਮਿਸ਼ਨ'-ਸੰਜੇ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।