15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਧਮਾਕੇ ਕਰਾਉਣਾ ਹੀ ਹੈ ਭਾਜਪਾ ਦਾ 'ਪੰਜਾਬ ਮਿਸ਼ਨ'-ਸੰਜੇ ਸਿੰਘ

ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪੰਜਾਬ 'ਚ ਹੋਏ 2 ਧਮਾਕਿਆਂ ਨੂੰ ਲੈ ਕੇ ਭਾਜਪਾ ਦੀ ਬਿਆਨਬਾਜ਼ੀ 'ਤੇ ਸਵਾਲ ਚੁੱਕੇ ਅਤੇ ਨਾਲ ਹੀ ਭਾਜਪਾ ਦੇ ਆਈ.ਐੱਸ.ਆਈ. ਨਾਲ ਸੰਬੰਧ ਹੋਣ ਦਾ ਦੋਸ਼ ਵੀ ਲਾਇਆ | ਪ੍ਰੈੱਸ ਕਾਨਫ਼ਰੰਸ ਦੌਰਾਨ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਜਲੰਧਰ ਤੇ ਅੰਮਿ੍ਤਸਰ 'ਚ ਜਿਹੜੇ ਧਮਾਕੇ ਹੋਏ ਹਨ, ਉਹ ਭਾਜਪਾ ਦੀ ਚੋਣ ਰਾਜਨੀਤੀ ਦੀ ਸ਼ੁਰੂਆਤ ਹੈ | ਉਨ੍ਹਾਂ ਕਿਹਾ ਕਿ ਧਮਾਕੇ ਕਰਾਉਣਾ ਹੀ ਭਾਜਪਾ ਦਾ 'ਪੰਜਾਬ ਮਿਸ਼ਨ' ਹੈ | ਉਨ੍ਹਾਂ ਕਿਹਾ ਕਿ ਇਹ ਸਾਲ 2017 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏ ਮੌੜ ਧਮਾਕੇ ਦਾ ਚੇਤਾ ਕਰਵਾਉਂਦਾ ਹੈ | ਸੰਜੇ ਸਿੰਘ ਨੇ ਕਿਹਾ ਕਿ ਹੁਣ ਬੰਗਾਲ ਚੋਣਾਂ ਦੇ ਤੁਰੰਤ ਬਾਅਦ ਭਾਜਪਾ 'ਮਿਸ਼ਨ ਪੰਜਾਬ' ਦੀ ਗੱਲ ਕਰ ਰਹੀ ਹੈ | ਜਦਕਿ ਇਨ੍ਹਾਂ ਦਾ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣਾ, ਨਫ਼ਰਤ ਫੈਲਾਉਣਾ ਤੇ ਲੜਾਈ-ਝਗੜੇ ਕਰਵਾਉਣਾ ਹੈ | ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਹਨ ਪਰ ਭਾਜਪਾ ਪੰਜਾਬ 'ਚ ਵੀ ਇਹੀ ਸਭ ਕਰਨਾ ਚਾਹੁੰਦੀ ਹੈ | ਉਨ੍ਹਾਂ ਦੇਸ਼ ਤੇ ਪੰਜਾਬ ਦੇ ਲੋਕਾਂ ਨੂੰ ਅਜਿਹੀ ਨਫ਼ਰਤ ਫੈਲਾਉਣ ਵਾਲੀ ਪਾਰਟੀ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ | ਉਨ੍ਹਾਂ ਚੇਤਾ ਕਰਾਇਆ ਕਿ ਜੰਮੂ-ਕਸ਼ਮੀਰ ਭਾਜਪਾ ਦਾ ਇਕ ਮੈਂਬਰ ਲਸ਼ਕਰ-ਏ-ਤਾਇਬਾ ਨਾਲ ਜੁੜਿਆ ਸੀ ਅਤੇ ਮੱਧ ਪ੍ਰਦੇਸ਼ 'ਚ ਉਨ੍ਹਾਂ ਦੇ ਕੁੱਝ ਵਰਕਰ ਆਈ. ਐੱਸ. ਆਈ. ਨਾਲ ਜੁੜੇ ਪਾਏ ਗਏ ਸਨ |

ਪਿਛਲੀ ਖ਼ਬਰ ਸਪੇਨ 'ਚ ਰਹਿੰਦੇ ਭਾਰਤੀਆਂ ਦੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਂਦੀ ਜਾਵੇ-ਸੰਧੂ <br/> ਅਗਲੀ ਖ਼ਬਰ ਮਮਤਾ ਬੈਨਰਜੀ ਨੇ ਨਹੀਂ ਦਿੱਤਾ ਅਸਤੀਫ਼ਾ ਰਾਜਪਾਲ ਨੇ ਵਿਧਾਨ ਸਭਾ ਕੀਤੀ ਭੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।