05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਜਪਾ ਦੀਆਂ ਔਰਤ ਸੰਸਦ ਮੈਂਬਰਾਂ ਵਲੋਂ ਰਾਹੁਲ ਦੀ ਰਿਹਾਇਸ਼ ਤੱਕ ਰੋਸ ਮਾਰਚ

ਅਜੀਤ ਡੈਸਕ 19-04-2026
ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਜਪਾ ਵਲੋਂ ਕਾਂਗਰਸ ਨੂੰ ਔਰਤ ਵਿਰੋਧੀ ਦੱਸਦਿਆਂ ਦਿੱਲੀ 'ਚ ਰੋਹ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਤੋਂ ਸੰਸਦ ਮੈਂਬਰ ਬਾਂਸੁਰੀ ਸਵਰਾਜ ਤੇ ਕੇਂਦਰੀ ਰਾਜ ਮੰਤਰੀ ਰਕਸ਼ਾ ਖੜਗੇ, ਸੰਸਦ ਮੈਂਬਰ ਹੇਮਾ ਮਾਲਿਨੀ, ਕਮਲਜੀਤ ਸ਼ੇਰਾਵਤ ਤੇ ਮੰਜੂ ਸ਼ਰਮਾ ਵੀ ਸ਼ਾਮਿਲ ਸੀ | ਪ੍ਰਦਰਸ਼ਨ ਦੌਰਾਨ ਭਾਜਪਾ ਕਾਰਜਕਰਤਾਵਾਂ ਨੇ ਰਾਹੁਲ ਗਾਂਧੀ ਦੇ ਘਰ ਤੱਕ ਪੈਦਲ ਮਾਰਚ ਕੀਤਾ ਅਤੇ ਉਨ੍ਹਾਂ ਦੇ ਪੁਤਲੇ ਵੀ ਸਾੜੇ | ਪੁਲਿਸ ਨੇ ਭੀੜ ਹਟਾਉਣ ਲਈ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ | ਕਾਰਜਕਰਤਾਵਾਂ ਨੇ ਕਾਲੇ ਝੰਡੇ ਅਤੇ ਕਾਂਗਰਸ ਦੇ ਔਰਤ ਵਿਰੋਧੀ ਹੋਣ ਦੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ | ਪੁਲਿਸ ਵਲੋਂ ਭੀੜ ਨੂੰ ਹਟਾਉਣ ਲਈ ਕਾਰਜਕਰਤਾਵਾਂ ਨੂੰ ਹਿਰਾਸਤ 'ਚ ਵੀ ਲਿਆ, ਜਿਨ੍ਹਾਂ 'ਚ ਰਕਸ਼ਾ ਖੜਗੇ ਅਤੇ ਬਾਂਸੁਰੀ ਸਵਰਾਜ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਗੈਰ-ਰਾਜਨੀਤਕ ਹੋਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਦਾ ਸੰਬੋਧਨ-ਕਾਂਗਰਸ <br/> ਅਗਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਨ ਦੇ ਆਦੇਸ਼ 'ਤੇ ਰੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।