05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਈਰਾਨ ਨੇ ਮੁੜ ਬੰਦ ਕੀਤਾ ਹੋਰਮੁਜ਼

ਅਜੀਤ ਡੈਸਕ 19-04-2026
ਅਮਰੀਕਾ 'ਤੇ ਸਮਝੌਤੇ ਦੀ ਉਲੰਘਣਾ ਕਰਨ ਦਾ ਲਗਾਇਆ ਦੋਸ਼
ਤਹਿਰਾਨ/ਵਾਸ਼ਿੰਗਟਨ, 18 ਅਪ੍ਰੈਲ (ਏਜੰਸੀ)-ਈਰਾਨ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਖੋਲ੍ਹਣ ਦੇ ਆਪਣੇ ਫੈਸਲੇ ਤੋਂ ਪਿੱਛੇ ਹਟਦਿਆਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਈਰਾਨੀ ਬੰਦਰਗਾਹਾਂ 'ਤੇ ਅਮਰੀਕੀ ਨਾਕਾਬੰਦੀ ਲਾਗੂ ਰਹੇਗੀ, ਉਹ ਇਸ ਮਹੱਤਵਪੂਰਨ ਜਲਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ਰੋਕੀ ਰੱਖੇਗਾ | ਸਨਿਚਰਵਾਰ ਨੂੰ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਈਰਾਨ ਵਲੋਂ ਅਮਰੀਕਾ ਨਾਲ ਪ੍ਰਮਾਣੂ ਪ੍ਰੋਗਰਾਮ ਸਮੇਤ ਕਿਸੇ ਵੀ ਮੁੱਦੇ ਤੱਕ ਸਮਝੌਤਾ ਹੋਣ ਤੱਕ ਅਮਰੀਕੀ ਨਾਕਾਬੰਦੀ ਪੂਰੀ ਤਰ੍ਹਾਂ ਲਾਗੂ ਰਹੇਗੀ | ਟਰੰਪ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਈਰਾਨ ਨਾਲ ਕੋਈ ਵੱਡਾ ਸਮਝੌਤਾ ਨਾ ਹੋਇਆ ਤਾਂ ਈਰਾਨ 'ਤੇ ਫਿਰ ਤੋਂ ਬੰਬਾਰੀ ਹੋਵੇਗੀ | ਪੱਤਰਕਾਰਾਂ ਨੇ ਜਦੋਂ ਟਰੰਪ ਨੂੰ ਪੁੱਛਿਆ ਕਿ ਕੀ ਉਹ ਜੰਗਬੰਦੀ ਨੂੰ ਅੱਗੇ ਵਧਾਉਣਗੇ ਤਾਂ ਟਰੰਪ ਨੇ ਕਿਹਾ ਕਿ ਸ਼ਾਇਦ ਮੈਂ ਇਸ ਨੂੰ ਅੱਗੇ ਨਹੀਂ ਵਧਾਉਂਗਾ ਪਰ ਨਾਕਾਬੰਦੀ ਜਾਰੀ ਰਹੇਗੀ | ਅਫਸੋਸ ਦੀ ਗੱਲ ਹੈ ਕਿ ਸਾਨੂੰ ਫਿਰ ਤੋਂ ਬੰਬਾਰੀ ਸ਼ੁਰੂ ਕਰਨੀ ਪਵੇਗੀ | ਜ਼ਿਕਰਯੋਗ ਹੈ ਕਿ ਈਰਾਨ ਨੇ ਸ਼ੁੱਕਰਵਾਰ ਨੂੰ ਵਪਾਰਕ ਜਹਾਜ਼ਾਂ ਲਈ ਹੋਰਮੁਜ਼ ਨੂੰ ਖੋਲ੍ਹ ਦਿੱਤਾ ਸੀ | ਉਸ ਨੇ ਇਹ ਫੈਸਲਾ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਹੋਈ 10 ਦਿਨਾਂ ਦੀ ਜੰਗਬੰਦੀ ਦੇ ਐਲਾਨ ਤੋਂ ਬਾਅਦ ਲਿਆ ਗਿਆ ਸੀ, ਕਿਉਂਕਿ ਈਰਾਨ ਦਾ ਅਮਰੀਕਾ-ਇਜ਼ਰਾਈਲ ਦੀ ਉਸ ਨਾਲ ਹੋਈ ਜੰਗਬੰਦੀ 'ਚ ਲਿਬਨਾਨ ਨੂੰ ਵੀ ਸ਼ਾਮਿਲ ਕੀਤਾ ਜਾਵੇ | ਦੂਜੇ ਪਾਸੇ, ਅਮਰੀਕਾ ਅਤੇ ਈਰਾਨ ਵਿਚਾਲੇ ਜੰਗਬੰਦੀ ਦੀ ਮਿਆਦ 22 ਅਪ੍ਰੈਲ ਨੂੰ ਸਮਾਪਤ ਹੋਣ ਵਾਲੀ ਹੈ ਅਤੇ ਪਾਕਿਸਤਾਨ ਵਲੋਂ ਦੋਵਾਂ ਵਿਚਾਲੇ ਸਥਾਈ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਯੂ.ਐਸ. ਸੈਂਟਰਲ ਕਮਾਂਡ ਅਨੁਸਾਰ ਸੋਮਵਾਰ ਨੂੰ ਨਾਕਾਬੰਦੀ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਫ਼ੌਜਾਂ ਨੇ 21 ਜਹਾਜ਼ ਈਰਾਨ ਵਾਪਸ ਭੇਜੇ ਹਨ |

ਪਿਛਲੀ ਖ਼ਬਰ ਕੇਂਦਰ ਨੇ ਮਹਿੰਗਾਈ ਭੱਤੇ 'ਚ 2 ਫ਼ੀਸਦੀ ਦਾ ਕੀਤਾ ਵਾਧਾ ਅਗਲੀ ਖ਼ਬਰ ਪਾਕਿ ਫ਼ੌਜ ਤੇ ਬਲੋਚ ਬਾਗ਼ੀਆਂ ਵਿਚਾਲੇ ਗੋਲੀਬਾਰੀ-50 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।