29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ

ਅਜੀਤ ਡੈਸਕ 12-04-2026
ਜਗਰਾਉਂ, 11 ਅਪ੍ਰੈਲ (ਗੁਰਦੀਪ ਸਿੰਘ ਮਲਕ)-ਵਰਿੰਦਾਵਨ ਵਿਚ ਬੀਤੇ ਸ਼ੁੱਕਰਵਾਰ ਹੋਏ ਦਰਦਨਾਕ ਕਿਸ਼ਤੀ ਹਾਦਸੇ ਤੋਂ ਬਾਅਦ ਜ਼ਖਮੀ ਹੋਏ 6 ਸ਼ਰਧਾਲੂਆਂ ਦਾ ਇਲਾਜ ਉਥੇ ਦੇ ਵੱਖ-ਵੱਖ ਹਸਪਤਾਲਾਂ ਵਿਚ ਜਾਰੀ ਹੈ | ਜਾਣਕਾਰੀ ਮੁਤਾਬਕ ਜਗਰਾਉਂ ਦੇ ਸ਼ਾਸਤਰੀ ਨਗਰ ਨਿਵਾਸੀ ਸ਼ਵੇਤ ਜੈਨ ਪੁੱਤਰ ਸੁਨੀਲ ਕੁਮਾਰ ਜੈਨ, ਰੇਖਾ ਜੈਨ ਪਤਨੀ ਸੁਨੀਲ ਕੁਮਾਰ ਜੈਨ, ਸਰੋਜ ਚੌਧਰੀ ਪਤਨੀ ਰਾਜਿੰਦਰ ਅਤੇ ਮਨਜੂ ਰਾਣੀ ਪਤਨੀ ਸੁਰਿੰਦਰ ਕੁਮਾਰ ਨੂੰ ਵਰਿੰਦਾਵਨ ਸਥਿਤ ਰਾਮ ਕਿ੍ਸ਼ਨ ਮਿਸ਼ਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਸ ਤੋਂ ਇਲਾਵਾ ਮਥੁਰਾ ਦੇ ਇਕ ਹਸਪਤਾਲ ਵਿਚ ਦੋ ਹੋਰ ਸ਼ਰਧਾਲੂ ਬਾਣੀ ਪੁੱਤਰੀ ਗੁਰਵਿੰਦਰ ਅਤੇ ਪਿੰਕੀ ਬਾਲਾ ਪਤਨੀ ਗੁਰਵਿੰਦਰ ਵੀ ਦਾਖ਼ਲ ਹਨ, ਜਿੰਨ੍ਹਾਂ ਦਾ ਇਲਾਜ ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ | ਜ਼ਖਮੀਆਂ ਦੀ ਸਹਾਇਤਾ ਅਤੇ ਦੇਖਭਾਲ ਲਈ ਪੰਜਾਬ ਸਰਕਾਰ ਵਲੋਂ ਜਗਰਾਉਂ ਦੇ ਤਹਿਸੀਲਦਾਰ ਰੇਸ਼ਮ ਸਿੰਘ ਨੂੰ ਖਾਸ ਤੌਰ 'ਤੇ ਵਰਿੰਦਾਵਨ ਭੇਜਿਆ ਗਿਆ ਹੈ | ਤਹਿਸੀਲਦਾਰ ਰੇਸ਼ਮ ਸਿੰਘ ਹਸਪਤਾਲ ਵਿਚ ਦਾਖ਼ਲ ਸਾਰੇ ਸ਼ਰਧਾਲੂਆਂ ਦੇ ਨਾਲ ਮੌਜੂਦ ਹਨ ਅਤੇ ਉਨ੍ਹਾਂ ਦੇ ਇਲਾਜ ਤੋਂ ਲੈ ਕੇ ਹੋਰ ਜ਼ਰੂਰਤਾਂ ਤੱਕ ਹਰ ਸੰਭਵ ਮਦਦ ਯਕੀਨੀ ਬਣਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਜਗਰਾਉਂ ਦੇ ਕਾਨੂੰਨਗੋ ਅਭਿਸ਼ੇਕ ਦੇ ਨਾਲ ਉੱਥੇ ਰਹਿਣਗੇ ਜਦ ਤੱਕ ਸਾਰੇ ਸ਼ਰਧਾਲੂ ਪੂਰੀ ਤਰ੍ਹਾਂ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਨਹੀਂ ਲੈ ਲੈਂਦੇ | ਇਸ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਵਲੋਂ ਹਸਪਤਾਲ ਵਿਚ ਦਾਖ਼ਲ ਸਾਰੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਅਤੇ ਮੁਫ਼ਤ ਇਲਾਜ ਦੇਣ ਦਾ ਐਲਾਨ ਕੀਤਾ ਗਿਆ ਹੈ |

ਪਿਛਲੀ ਖ਼ਬਰ ਜਲਾਲਾਬਾਦ ਦਾ ਨੌਜਵਾਨ ਲਾਪਤਾ ਪਰਿਵਾਰ ਭਾਲ ਲਈ ਮਥੁਰਾ ਪੁੱਜਾ ਅਗਲੀ ਖ਼ਬਰ ਈ.ਡੀ. ਵਲੋਂ ਰੀਅਲ ਅਸਟੇਟ ਕੰਪਨੀ 'ਤੇ ਛਾਪੇਮਾਰੀ-6 ਕਰੋੜ ਤੋਂ ਵੱਧ ਦੀ ਨਕਦੀ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।