29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਈ.ਡੀ. ਵਲੋਂ ਰੀਅਲ ਅਸਟੇਟ ਕੰਪਨੀ 'ਤੇ ਛਾਪੇਮਾਰੀ-6 ਕਰੋੜ ਤੋਂ ਵੱਧ ਦੀ ਨਕਦੀ ਜ਼ਬਤ

ਅਜੀਤ ਡੈਸਕ 12-04-2026
ਨਵੀਂ ਦਿੱਲੀ, 11 ਅਪ੍ਰੈਲ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਦੇ ਦੋਸ਼ੀ ਅਤੇ ਇਸ ਸਮੇਂ ਦੀਵਾਲੀਆਪਨ ਦੀ ਕਾਰਵਾਈ ਅਧੀਨ ਦਿੱਲੀ ਦੀ ਇੱਕ ਰੀਅਲ ਅਸਟੇਟ ਕੰਪਨੀ 'ਤੇ ਛਾਪਾ ਮਾਰਨ ਤੋਂ ਬਾਅਦ 6.3 ਕਰੋੜ ਰੁਪਏ ਦੀ ਨਕਦੀ ਅਤੇ 7.5 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਹਨ¢ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ) ਦੇ ਤਹਿਤ ਇਹ ਕਾਰਵਾਈ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਗਈ ਸੀ¢ ਇਸ ਦੇ ਤਹਿਤ ਦਿੱਲੀ ਅਤੇ ਗੁਰੂਗ੍ਰਾਮ ਵਿਚ ਸਾਬਕਾ ਡਾਇਰੈਕਟਰਾਂ, ਪ੍ਰਮੋਟਰਾਂ ਅਤੇ ਕੰਪਨੀ ਨਾਲ ਜੁੜੀਆਂ ਇਕਾਈਆਂ, ਅਰਥ ਇਨਫਰਾਸਟ੍ਰਕਚਰਜ਼ ਲਿਮਟਿਡ (ਈ. ਆਈ. ਐੱਲ.) ਦੇ 10 ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ¢ ਅਧਿਕਾਰਤ ਰਿਕਾਰਡਾਂ ਅਨੁਸਾਰ ਕੰਪਨੀ ਜੂਨ 2018 ਤੋਂ ਕਾਰਪੋਰੇਟ ਇਨਸÏਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (ਸੀ ਆਈ ਆਰ ਪੀ) 'ਚੋਂ ਗੁਜ਼ਰ ਰਹੀ ਹੈ¢ ਈ.ਡੀ.ਅਧਿਕਾਰੀਆਂ ਦੇ ਅਨੁਸਾਰ ਕੰਪਨੀ ਦੇ ਸਾਬਕਾ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਿੱਲੀ ਪੁਲਿਸ (ਆਰਥਿਕ ਅਪਰਾਧ ਸ਼ਾਖਾ) ਵਲੋਂ ਦਾਇਰ 5 ਐੱਫ ਆਈ ਆਰਜ਼ ਦਾ ਨੋਟਿਸ ਲੈਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ¢ ਇਸ ਤੋਂ ਇਲਾਵਾ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਜਾਂਚ ਸ਼ਾਖਾ, ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ (ਐੱਸ ਐੱਫ ਆਈ ਓ) ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ¢ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦÏਰਾਨ ਈ.ਡੀ. ਨੇ 6.3 ਕਰੋੜ ਰੁਪਏ ਨਕਦ, 7.5 ਕਰੋੜ ਦੇ ਗਹਿਣੇ ਅਤੇ ਕੁਝ ਚਾਂਦੀ ਦੀਆਂ ਬਾਰਾਂ ਅਤੇ ਮਹਿੰਗੀਆਂ ਘੜੀਆਂ ਜ਼ਬਤ ਕੀਤੀਆਂ¢ ਸਮੂਹ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨੇ ਦਿੱਲੀ-ਐਨ.ਸੀ.ਆਰ ਅਤੇ ਲਖਨਊ ਵਿਚ 'ਅਰਥ' ਬ੍ਰਾਂਡ ਦੇ ਤਹਿਤ ਕਈ ਰੀਅਲ ਅਸਟੇਟ ਪ੍ਰੋਜੈਕਟ ਲਾਂਚ ਕੀਤੇ ਸਨ¢

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਅਗਲੀ ਖ਼ਬਰ ਬੰਗਾਲ 'ਚ ਭਾਜਪਾ ਸਰਕਾਰ ਆਈ ਤਾਂ ਸੀ.ਏ.ਏ. ਲਾਗੂ ਕਰਾਂਗੇ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।