29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਰਤ ਨੇ ਗਲਤ ਹਰਕਤ ਕੀਤੀ ਤਾਂ ਕੋਲਕਾਤਾ 'ਤੇ ਹਮਲਾ ਕਰੇਗਾ ਪਾਕਿਸਤਾਨ-ਖਵਾਜਾ ਆਸਿਫ਼

ਅਜੀਤ ਡੈਸਕ 05-04-2026

ਲਾਹੌਰ, 4 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ 'ਚ ਭਾਰਤ ਨੇ ਕੋਈ ਵੀ ਗਲਤ ਹਰਕਤ ਕੀਤੀ ਤਾਂ ਪਾਕਿਸਤਾਨ ਇਸ ਦਾ ਜਵਾਬ ਕੋਲਕਾਤਾ 'ਤੇ ਹਮਲਾ ਕਰਕੇ ਦੇਵੇਗਾ | ਸਿਆਲਕੋਟ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਇਸ ਵਾਰ ਕੋਈ ਵੀ ਝੂਠੀ ਕਾਰਵਾਈ ਜਾਂ ਸਾਜਿਸ਼ ਰਚਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨੀ ਫ਼ੌਜ ਆਪਣੀ ਕਾਰਵਾਈ ਨੂੰ ਕੋਲਕਾਤਾ ਤੱਕ ਲੈ ਜਾਵੇਗੀ | ਖਵਾਜਾ ਆਸਿਫ ਨੇ ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਵੀ ਕੀਤਾ ਕਿ ਭਾਰਤ ਹੋਰ ਕਿਸੇ ਦੀਆਂ ਲਾਸ਼ਾਂ ਦਿਖਾ ਕੇ ਕੋਈ ਝੂਠਾ ਆਪਰੇਸ਼ਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਸਕੇ | ਉਨ੍ਹਾਂ ਦਾ ਇਹ ਬਿਆਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਗੱਲ ਦੇ ਜਵਾਬ 'ਚ ਆਇਆ ਹੈ, ਜਿਸ 'ਚ ਉਨ੍ਹਾਂ ਪਾਕਿਸਤਾਨ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ 'ਚ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਭਾਰੀ ਤਣਾਅ ਚੱਲ ਰਿਹਾ ਹੈ |

ਪਿਛਲੀ ਖ਼ਬਰ ਕਾਬੁਲ 'ਚ ਭੁਚਾਲ ਨਾਲ 12 ਮੌਤਾਂ ਅਗਲੀ ਖ਼ਬਰ ਦੱਖਣੀ ਭਾਰਤ 'ਚ ਲੋਕ ਸਭਾ ਸੀਟਾਂ ਨਹੀਂ ਘਟਾਈਆਂ ਜਾਣਗੀਆਂ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।