09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਬੰਗਾਲ ਕੋਲਾ ਤਸਕਰੀ ਮਾਮਲੇ 'ਚ ਈ.ਡੀ. ਵਲੋਂ ਛਾਪੇਮਾਰੀ

ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਪੱਛਮੀ ਬੰਗਾਲ ਕੋਲਾ ਤਸਕਰੀ ਮਾਮਲੇ ਦੇ ਸੰਬੰਧ ਵਿਚ ਰਾਜਨੀਤਕ ਸਲਾਹਕਾਰ ਫ਼ਰਮ ਇੰਡੀਅਨ ਪੋਲੀਟਿਕਲ ਐਕਸ਼ਨ ਕਮੇਟੀ (ਆਈ-ਪੀ.ਏ.ਸੀ.) ਦੇ ਕਾਰਜਕਾਰੀ ਵਿਜੇ ਨਾਇਰ ਤੇ ਹੋਰ ਕਈਆਂ ਨਾਲ ਜੁੜੇ ਟਿਕਾਣਿਆਂ 'ਤੇ ਨਵੇਂ ਸਿਰੇ ਤੋਂ ਛਾਪੇਮਾਰੀ ਕੀਤੀ | ਇਸ ਕਥਿਤ ਘੁਟਾਲੇ ਦੀ ਏਜੰਸੀ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਹੈਦਰਾਬਾਦ, ਬੈਂਗਲੁਰੂ, ਮੁੰਬਈ ਅਤੇ ਦਿੱਲੀ ਵਿਚ ਛਾਪੇਮਾਰੀ ਕੀਤੀ ਗਈ | ਅਧਿਕਾਰੀਆਂ ਮੁਤਾਬਿਕ ਆਈ-ਪੀ.ਏ.ਸੀ. ਨਾਲ ਜੁੜੇ ਕਈ ਸਥਾਨਾਂ 'ਤੇ ਇੱਕੋ ਸਮੇਂ ਤਲਾਸ਼ੀ ਲਈ ਗਈ | ਛਾਪੇਮਾਰੀ ਦੌਰਾਨ ਈ.ਡੀ. ਨੇ ਆਈ-ਪੀ.ਏ.ਸੀ. ਦੇ ਡਾਇਰੈਕਟਰਾਂ 'ਚੋਂ ਇਕ ਰਿਸ਼ੀ ਰਾਜ ਸਿੰਘ ਦੇ ਬੈਂਗਲੁਰੂ ਅਹਾਤੇ ਦੀ ਵੀ ਤਲਾਸ਼ੀ ਲਈ | ਦੱਸਣਯੋਗ ਹੈ ਕਿ ਆਈ-ਪੀ.ਏ.ਸੀ. ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਟੀ.ਐਮ.ਸੀ. ਪਾਰਟੀ ਲਈ ਚੋਣ ਪ੍ਰਬੰਧਨ ਨੂੰ ਸੰਭਾਲਦੀ ਹੈ | ਆਈ-ਪੀ.ਏ.ਸੀ. ਅਤੇ ਇਸ ਦੇ ਨਿਰਦੇਸ਼ਕ 'ਤੇ ਬਹੁ-ਕਰੋੜੀ ਰੁਪਏ ਦੇ ਕੋਲਾ ਚੋਰੀ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਦਾ ਦੋਸ਼ ਹੈ | ਸੀ.ਬੀ.ਆਈ. ਨੇ 27 ਨਵੰਬਰ, 2020 ਨੂੰ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕੀਤੀ ਸੀ | ਪੂਰਾ ਮਾਮਲਾ ਕਰੀਬ 2,742 ਕਰੋੜ ਰੁਪਏ ਨਾਲ ਜੁੜਿਆ ਹੈ |

ਪਿਛਲੀ ਖ਼ਬਰ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ 'ਤੇ ਚਰਚਾ ਲਈ ਸਰਕਾਰ ਨੇ ਬਜਟ ਇਜਲਾਸ ਦਾ ਵਧਾਇਆ ਸਮਾਂ ਅਗਲੀ ਖ਼ਬਰ ਪੰਜਾਬ ਕੋਲ ਰਣਜੀਤ ਸਾਗਰ ਡੈਮ ਦਾ ਮੁੱਦਾ ਚੁੱਕਾਂਗੇ-ਉਮਰ ਅਬਦੁੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।