09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਜਾਬ ਕੋਲ ਰਣਜੀਤ ਸਾਗਰ ਡੈਮ ਦਾ ਮੁੱਦਾ ਚੁੱਕਾਂਗੇ-ਉਮਰ ਅਬਦੁੱਲਾ

ਅਜੀਤ ਡੈਸਕ 03-04-2026
ਜੰਮੂ, 2 ਅਪ੍ਰੈਲ (ਪੀ.ਟੀ.ਆਈ.)-ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਰਣਜੀਤ ਸਾਗਰ ਡੈਮ ਨਾਲ ਸੰਬੰਧਿਤ ਲੰਬਿਤ ਵਾਅਦਿਆਂ ਦੇ ਮੁੱਦੇ ਨੂੰ ਪੰਜਾਬ ਦੇ ਹਮਰੁਤਬਾ ਕੋਲ ਚੁੱਕਣਗੇ | ਅਬਦੁੱਲਾ ਦਾ ਇਹ ਬਿਆਨ ਭਾਜਪਾ ਵਲੋਂ ਪ੍ਰਾਜੈਕਟ ਦੀ ਨਿਗਰਾਨੀ ਕਰਨ ਵਾਲੇ ਅੰਤਰ-ਸਰਕਾਰੀ ਸਮਝÏਤੇ ਦੀਆਂ ਉਲੰਘਣਾਵਾਂ ਬਾਰੇ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਆਇਆ ਹੈ | ਰਣਜੀਤ ਸਾਗਰ ਡੈਮ, ਜਿਸਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ, ਜੰਮੂ-ਕਸ਼ਮੀਰ ਦੇ ਕਠੂਆ 'ਚ ਬਸੋਹਲੀ ਅਤੇ ਪੰਜਾਬ ਦੇ ਪਠਾਨਕੋਟ ਦੇ ਨੇੜੇ ਰਾਵੀ ਨਦੀ 'ਤੇ ਇਕ ਵੱਡਾ 600 ਮੈਗਾਵਾਟ ਪਣ-ਬਿਜਲੀ ਪ੍ਰਾਜੈਕਟ ਹੈ, ਜੋ 2001 'ਚ ਪੂਰਾ ਹੋਇਆ ਸੀ | ਭਾਜਪਾ ਵਿਧਾਇਕ ਦਰਸ਼ਨ ਕੁਮਾਰ ਦੇ ਇਕ ਸਵਾਲ ਦੇ ਜਵਾਬ 'ਚ, ਨਾਲ ਹੀ ਪਾਰਟੀ ਦੇ ਸਾਥੀ ਸ਼ਾਮ ਲਾਲ ਸ਼ਰਮਾ ਦੇ ਇਕ ਪੂਰਕ ਸਵਾਲ ਦੇ ਜਵਾਬ 'ਚ, ਜੋ ਕਿ ਪੰਜਾਬ ਸਰਕਾਰ ਦੁਆਰਾ ਪ੍ਰਾਜੈਕਟ ਤੋਂ ਬਿਜਲੀ ਦਾ 20 ਪ੍ਰਤੀਸ਼ਤ ਹਿੱਸਾ ਪ੍ਰਦਾਨ ਕਰਨ 'ਚ ਅਸਫਲ ਰਹਿਣ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਬਕਾਇਆ ਮੁਆਵਜ਼ਾ ਦੇਣ ਬਾਰੇ ਸੀ, ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ 1979 'ਚ ਪ੍ਰਾਜੈਕਟ ਦੇ ਨਿਰਮਾਣ ਦÏਰਾਨ ਹਸਤਾਖਰ ਕੀਤੇ ਗਏ ਸਮਝÏਤਾ ਪੱਤਰ (ਐਮ.ਓ.ਯੂ.) 'ਚ ਰੱਖੀਆਂ ਗਈਆਂ ਵਚਨਬੱਧਤਾਵਾਂ ਦੀ ਯਾਦ ਦਿਵਾਉਣਗੇ | ਇਹ ਕੋਈ ਵਿਅਕਤੀਗਤ ਸਮਝÏਤਾ ਨਹੀਂ ਹੈ ਬਲਕਿ ਪੰਜਾਬ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਵਿਚਕਾਰ ਇਕ ਪ੍ਰਭੂਸੱਤਾ ਪ੍ਰਤੀਬੱਧਤਾ ਹੈ, ਇਸ ਲਈ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ | ਅਬਦੁੱਲਾ ਨੇ ਕਿਹਾ ਕਿ ਅਸੀਂ ਉਨ੍ਹਾਂ (ਪੰਜਾਬ ਸਰਕਾਰ) ਨੂੰ ਰਸਮੀ ਤÏਰ 'ਤੇ ਯਾਦ ਦਿਵਾਵਾਂਗੇ ਅਤੇ ਜ਼ੋਰ ਦੇਵਾਂਗੇ ਕਿ ਉਨ੍ਹਾਂ ਨੂੰ ਆਪਣੇ ਵਾਅਦਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਪੂਰਾ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਬੰਗਾਲ ਕੋਲਾ ਤਸਕਰੀ ਮਾਮਲੇ 'ਚ ਈ.ਡੀ. ਵਲੋਂ ਛਾਪੇਮਾਰੀ ਅਗਲੀ ਖ਼ਬਰ ਦੇਸ਼ 'ਚ ਤੇਲ ਜਾਂ ਗੈਸ ਦੀ ਕੋਈ ਕਮੀ ਨਹੀਂ-ਰਾਜਨਾਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।