ਨਵੀਂ ਦਿੱਲੀ, 31 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੂੰ ਇਕ ਹਫ਼ਤੇ ਬਾਅਦ ਮੰਗਲਵਾਰ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ | ਹਸਪਤਾਲ ਦੇ ਸੀਨੀਅਰ ਡਾਕਟਰ ਦੀ ਸਹਿਮਤੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਹਸਪਤਾਲ ਦੇ ਸੀਨੀਅਰ ਡਾਕਟਰ ਅਜੈ ਸਵਰੂਪ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਇੰਫੈਕਸ਼ਨ ਦੇ ਕਾਰਨ ਐਂਟੀਬਾਇਟਿਕ ਦਵਾਈਆਂ ਦੇ ਤਹਿਤ ਇਲਾਜ ਕੀਤਾ ਗਿਆ | ਉਨ੍ਹਾਂ ਦਾ ਇਲਾਜ ਡਾ. ਡੀ.ਐਸ. ਰਾਣਾ, ਡਾ. ਐਸ. ਨੰਦੀ ਅਤੇ ਡਾ. ਅਰੁਖ ਬਸੁ ਦੀ ਦੇਖ-ਰੇਖ 'ਚ ਕੀਤਾ ਗਿਆ |