22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੰਮੇਲਨ 'ਚ ਪੰਜਾਬੀ ਬੋਲਦੇ ਨਜ਼ਰ ਆਏ ਪ੍ਰਧਾਨ ਮੰਤਰੀ

ਅਜੀਤ ਡੈਸਕ 20-02-2026
ਏ.ਆਈ. ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਉਸ ਸਮੇਂ ਪੰਜਾਬੀ ਭਾਸ਼ਾ 'ਚ ਬੋਲਦੇ ਨਜ਼ਰ ਆਏ, ਜਦੋਂ ਉਨ੍ਹਾਂ ਦੇ ਭਾਸ਼ਨ ਨੂੰ 11 ਭਾਸ਼ਾਵਾਂ 'ਚ ਲਾਈਵ ਡੱਬ ਕੀਤਾ ਗਿਆ, ਨਾਲ ਹੀ ਇਕ ਏ.ਆਈ.-ਸਮਰਥਿਤ ਸੰਕੇਤਕ ਭਾਸ਼ਾ 'ਚ ਵਿਆਖਿਆ ਵੀ ਦਰਸਾਈ ਗਈ | ਏਆਈ-ਸਮਰਥਿਤ ਸੰਕੇਤਕ ਭਾਸ਼ਾ ਵਿਆਖਿਆ ਨੂੰ ਭਾਰਤ ਮੰਡਪਮ ਦੇ ਆਡੀਟੋਰੀਅਮ 'ਚ ਪ੍ਰਧਾਨ ਮੰਤਰੀ ਦੇ ਪਿੱਛੇ ਇਕ ਵੱਡੀ ਸਕ੍ਰੀਨ 'ਤੇ ਪੇਸ਼ ਕੀਤਾ ਗਿਆ, ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਭਾਸ਼ਨ ਹਰ ਕਿਸੇ ਲਈ ਪਹੁੰਚਯੋਗ ਹੋਵੇ | ਭਾਸ਼ਨ ਨੂੰ ਅਸਾਮੀ, ਬੰਗਲਾ, ਅੰਗਰੇਜ਼ੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ 'ਚ ਲਾਈਵ ਡੱਬ ਕੀਤਾ ਗਿਆ | ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਬਹੁ-ਭਾਸ਼ਾਈ ਅਤੇ ਸੰਕੇਤਕ ਭਾਸ਼ਾ ਵਿਆਖਿਆਵਾਂ ਵਾਲੇ ਵੀਡੀਓ ਸਾਂਝੇ ਕੀਤੇ ਗਏ |
ਪਿਛਲੀ ਖ਼ਬਰ ਸਰਕਾਰਾਂ ਦੀਆਂ 'ਮੁਫ਼ਤ ਦੀਆਂ ਯੋਜਨਾਵਾਂ' ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਖੇਡਾਂ ਸਭ ਤੋਂ ਵੱਡਾ ਹਥਿਆਰ ਹਨ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।