22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਅਜੀਤ ਪਵਾਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਅਜੀਤ ਡੈਸਕ 30-01-2026

ਵੱਡੀ ਗਿਣਤੀ 'ਚ ਲੋਕਾਂ ਵਲੋਂ ਆਪਣੇ ਨੇਤਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਬਾਰਾਮਤੀ, 29 ਜਨਵਰੀ (ਪੀ.ਟੀ.ਆਈ.)-ਜਹਾਜ਼ ਹਾਦਸੇ ਵਿਚ ਮਾਰੇ ਗਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ¢ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਪੁਣੇ ਤੋਂ ਲਗਭਗ 100 ਕਿਲੋਮੀਟਰ ਦੂਰ ਬਾਰਾਮਤੀ ਦੇ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿਚ 66 ਸਾਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਮੁਖੀ ਦੀਆਂ ਅੰਤਿਮ ਰਸਮਾਂ ਵਿਚ ਸ਼ਿਰਕਤ ਕੀਤੀ¢ ਇਸ ਮÏਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ (ਰਾਜ ਸਭਾ ਮੈਂਬਰ) ਅਤੇ ਪੁੱਤਰ ਪਾਰਥ ਤੇ ਜੈ ਵੀ ਮÏਜੂਦ ਸਨ | ਅਜੀਤ ਪਵਾਰ ਦੀ ਬਾਰਾਮਤੀ ਤੋਂ ਐੱਨ.ਪੀ.ਸੀ. (ਐੱਸ.ਪੀ.) ਦੀ ਲੋਕ ਸਭਾ ਮੈਂਬਰ ਚਚੇਰੀ ਭੈਣ ਸੁਪਿ੍ਆ ਸੁਲੇ ਅਤੇ ਐੱਨ. ਸੀ. ਪੀ. ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਵੀ ਉੱਥੇ ਪਹੁੰਚੇ ਹੋਏ ਸਨ¢ਜਦੋਂ ਤਿਰੰਗੇ ਵਿੱਚ ਲਿਪਟੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਕਾਟੇਵਾੜੀ ਤੋਂ ਮੈਦਾਨ ਵਿੱਚ ਲਿਆਂਦਾ ਗਿਆ, ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ 'ਅਜੀਤ ਦਾਦਾ ਅਮਰ ਰਹੇ' ਦੇ ਨਾਅਰੇ ਲਗਾਏ¢ ਅਮਿਤ ਸ਼ਾਹ, ਗਡਕਰੀ, ਨਬੀਨ, ਫੜਨਵੀਸ, ਰਾਮਦਾਸ ਅਠਾਵਲੇ, ਪ੍ਰਮੋਦ ਸਾਵੰਤ ਅਤੇ ਨਾਰਾ ਲੋਕੇਸ਼ ਵਰਗੇ ਆਗੂਆਂ ਨੇ ਪਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ¢ ਪਾਰਥ ਅਤੇ ਜੈ ਨੇ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ¢ ਹਾਦਸੇ ਵਿੱਚ ਮਾਰੇ ਗਏ ਹੋਰ ਚਾਰ ਵਿਅਕਤੀਆਂ ਕੈਪਟਨ ਸੁਮਿਤ ਕਪੂਰ,ਕੋ-ਪਾਈਲਟ ਕੈਪਟਨ ਸ਼ਾਂਭਵੀ ਪਾਠਕ, ਪੀ.ਐੱਸ.ਓ ਵਿਦਿਪ ਜਾਧਵ ਅਤੇ ਫਲਾਈਟ ਅਟੈਂਡੈਂਟ ਪਿੰਕੀ ਮਾਲੀ ਦੀਆਂ ਦੇਹਾਂ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ¢ ਉਧਰ ਪੁਲਿਸ ਨੇ ਦੁਰਘਟਨਾ ਮÏਤ ਦੀ ਰਿਪੋਰਟ (ਏ.ਡੀ.ਆਰ.) ਦਰਜ ਕਰ ਲਈ ਹੈ ਅਤੇ ਸ਼ਹਿਰੀ ਹਵਾਲਾਤ ਮੰਤਰਾਲੇ ਨੇ ਦੱਸਿਆ ਕਿ ਲੀਅਰਜੈੱਟ ਜਹਾਜ਼ ਦਾ 'ਬਲੈਕ ਬਾਕਸ' ਬਰਾਮਦ ਕਰ ਲਿਆ ਗਿਆ ਹੈ | ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਹਾਦਸੇ ਦੀ ਜਾਂਚ ਤੇਜ਼ ਕਰਨ ਲਈ ਰਾਜ ਸਰਕਾਰ ਤੋਂ ਸਹਾਇਤਾ ਮੰਗੀ ਹੈ | ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੀ ਜਹਾਜ਼ ਹਾਦਸੇ ਵਿਚ ਮੌਤ ਹੋਣ ਤੋਂ ਇੱਕ ਦਿਨ ਬਾਅਦ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਇੱਕ ਪੂਰੀ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਨੂੰ ਯਕੀਨੀ ਬਣਾਉਣਾ ਉਸਦੀ ਪਹਿਲੀ ਤਰਜੀਹ ਹੈ |
ਮਹਾਰਾਸ਼ਟਰ ਦੀ ਰਾਜਨੀਤੀ 'ਚ ਅਜੀਤ ਪਵਾਰ ਦਾ ਖਲਾਅ ਬਹੁਤ ਦੇਰ ਤੱਕ ਨਹੀਂ ਭਰਿਆ ਜਾਵੇਗਾ-ਸ਼ਾਹ

ਨਵੀਂ ਦਿੱਲੀ, (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਬੇਵਕਤੀ ਮੌਤ ਨੇ ਰਾਜ ਦੀ ਰਾਜਨੀਤੀ ਵਿੱਚ ਇੱਕ ਅਜਿਹਾ ਖਲਾਅ ਛੱਡ ਦਿੱਤਾ ਹੈ ਜੋ ਬਹੁਤ ਦੇਰ ਤੱਕ ਨਹੀਂ ਭਰਿਆ ਜਾਵੇਗਾ¢ ਸ਼ਾਹ ਨੇ 66 ਸਾਲਾਂ ਦੇ ਐੱਨ. ਸੀ. ਪੀ. ਮੁਖੀ, ਜਿਨ੍ਹਾਂ ਨੂੰ 'ਦਾਦਾ' (ਵੱਡੇ ਭਰਾ) ਵਜੋਂ ਜਾਣਿਆ ਜਾਂਦਾ ਹੈ, ਨੂੰ ਬਾਰਾਮਤੀ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਸ਼ਰਧਾਂਜਲੀ ਦਿੱਤੀ¢ 'ਐਕਸ' 'ਤੇ ਇੱਕ ਸੰਦੇਸ਼ ਵਿੱਚ, ਸ਼ਾਹ ਨੇ ਕਿਹਾ, 'ਮੈਂ ਅਜੀਤ ਪਵਾਰ ਜੀ ਨੂੰ ਆਪਣਾ ਅੰਤਿਮ ਸਨਮਾਨ ਦਿੱਤਾ ਅਤੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ¢ ਸਮਾਜ ਅਤੇ ਲੋਕਾਂ ਨੂੰ ਸਮਰਪਿਤ ਅਜੀਤ ਪਵਾਰ ਜੀ ਦੀ ਬੇਵਕਤੀ ਮੌਤ ਨੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਅਜਿਹਾ ਖਲਾਅ ਛੱਡ ਦਿੱਤਾ ਹੈ ਜੋ ਲੰਬੇ ਸਮੇਂ ਤੱਕ ਨਹੀਂ ਭਰਿਆ ਜਾਵੇਗਾ¢'

ਪਿਛਲੀ ਖ਼ਬਰ ਸੀਤ ਲਹਿਰ ਤੇ ਸੰਘਣੀ ਧੁੰਦ ਕਾਰਨ ਪੰਜਾਬ, ਹਰਿਆਣਾ 'ਚ ਰਾਤ ਸਮੇਂ ਠੰਢ ਮੁੜ ਵਧੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਲਾਵਾਰਸ ਕੁੱਤਿਆਂ ਬਾਰੇ ਪਹਿਲਾਂ ਦੇ ਹੁਕਮਾਂ 'ਚ ਸੋਧ ਦੀ ਮੰਗ ਵਾਲੀਆਂ ਪਟੀਸ਼ਨਾਂ 'ਤੇ ਫ਼ੈਸਲਾ ਰਾਖਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।