ਮੁੰਬਈ, 28 ਜਨਵਰੀ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਛੇ ਵਾਰ ਉਪ ਮੁੱਖ ਮੰਤਰੀ ਰਹੇ ਅਜੀਤ ਪਵਾਰ ਦੀ ਬੇਵਕਤੀ ਮੌਤ ਨਾਲ ਮੁੱਖ ਮੰਤਰੀ ਬਣਨ ਦਾ ਉਨ੍ਹਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ | ਇਕ ਤਜਰਬੇਕਾਰ ਸਿਆਸਤਦਾਨ ਅਜੀਤ ਪਵਾਰ ਨੇ ਕਦੇ ਵੀ ਸੂਬੇ ਦੇ ਮੁੱਖ ਮੰਤਰੀ ਬਣਨ ਦੀ ਆਪਣੀ ਇੱਛਾ ਨੂੰ ਨਹੀਂ ਲੁਕਾਇਆ | ਜੁਲਾਈ 2023 ਵਿਚ ਭਾਜਪਾ ਅਤੇ ਸ਼ਿਵ ਸੈਨਾ ਗੱਠਜੋੜ ਸਰਕਾਰ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ, ਉਹ ਨਵੰਬਰ 2019 ਵਿਚ ਦੇਵੇਂਦਰ ਫੜਨਵੀਸ ਦੇ ਮੁੱਖ ਮੰਤਰੀ ਹੋਣ 'ਤੇ ਉਪ ਮੁੱਖ ਮੰਤਰੀ ਸਨ, ਉਨ੍ਹਾਂ ਦੀ ਸਰਕਾਰ ਸਿਰਫ਼ ਦੋ ਦਿਨ ਹੀ ਚੱਲੀ ਸੀ | ਅਜੀਤ ਪਵਾਰ ਨੂੰ ਕੰਮ ਦਾ ਸ਼ੌਕੀਨ ਮੰਨਿਆ ਜਾਂਦਾ ਸੀ ਅਤੇ ਉਹ ਆਪਣੀ ਸਮੇਂ ਦੀ ਪਾਬੰਦੀ ਲਈ ਮਸ਼ਹੂਰ ਸਨ | ਕਾਂਗਰਸ, ਸ਼ਿਵ ਸੈਨਾ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਕਈ ਸਰਕਾਰਾਂ ਵਿਚ ਉਨ੍ਹਾਂ ਦਾ ਉਪ ਮੁੱਖ ਮੰਤਰੀ ਬਣਨ ਦਾ ਰਿਕਾਰਡ ਰਿਹਾ ਹੈ | ਉਨ੍ਹਾਂ ਦਾ ਸਿਆਸੀ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਅਤੇ ਉਹ ਹਮੇਸ਼ਾ ਬਚੇ ਰਹੇ, ਭਾਵੇਂ ਇਹ 70,000 ਕਰੋੜ ਰੁਪਏ ਦੇ ਕਥਿਤ ਸਿੰਚਾਈ ਘੁਟਾਲੇ ਦਾ ਮਾਮਲਾ ਹੋਵੇ ਜਾਂ ਪੁਣੇ ਵਿਚ ਉਨ੍ਹਾਂ ਦੇ ਪੁੱਤਰ ਪਾਰਥ ਦੇ ਜ਼ਮੀਨ ਸੌਦੇ 'ਤੇ ਹਾਲ ਹੀ ਵਿਚ ਹੋਇਆ ਵਿਵਾਦ | ਉਨ੍ਹਾਂ ਨੂੰ ਪਿਆਰ ਨਾਲ 'ਦਾਦਾ' (ਵੱਡਾ ਭਰਾ) ਕਿਹਾ ਜਾਂਦਾ ਹੈ, ਅਜੀਤ ਪਵਾਰ ਆਪਣੇ ਮਨ ਦੀ ਗੱਲ ਕਹਿਣ ਲਈ ਜਾਣੇ ਜਾਂਦੇ ਸਨ ਅਤੇ ਖਾਸ ਕਰਕੇ ਪੇਂਡੂ ਦਰਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਦੇ ਸਮੇਂ ਸ਼ਬਦਾਂ ਨੂੰ ਛੋਟਾ ਨਹੀਂ ਕਰਦੇ ਸਨ¢ ਅਜੀਤ ਪਵਾਰ ਮਹਾਰਾਸ਼ਟਰ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ | ਉਹ ਬਜ਼ੁਰਗ ਨੇਤਾ ਸ਼ਰਦ ਪਵਾਰ ਦੇ ਭਤੀਜੇ ਸਨ ਅਤੇ ਉਨ੍ਹਾਂ ਨੇ ਕਈ ਦਹਾਕਿਆਂ ਤੱਕ ਸੂਬੇ ਦੀ ਰਾਜਨੀਤੀ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ | 22 ਜੁਲਾਈ 1959 ਨੂੰ ਅਹਿਮਦਨਗਰ ਜ਼ਿਲ੍ਹੇ ਦੇ ਦਿਓਲਾਲੀ ਪ੍ਰਵਾਰਾ ਪਿੰਡ ਵਿਚ ਜਨਮੇ ਅਜੀਤ ਪਵਾਰ ਨੂੰ ਸ਼ੁਰੂਆਤ ਸਮੇਂ ਹੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ¢ ਉਨ੍ਹਾਂ ਦੇ ਪਿਤਾ ਅਨੰਤਰਾਓ ਪਵਾਰ, ਜੋ ਮੁੰਬਈ ਦੇ ਰਾਜਕਮਲ ਸਟੂਡੀਓ ਵਿਚ ਕੰਮ ਕਰਦੇ ਸਨ ਦਾ ਦਿਹਾਂਤ ਉਦੋਂ ਹੋਇਆ ਜਦੋਂ ਅਜੀਤ ਪਵਾਰ ਛੋਟੇ ਸਨ, ਜਿਸ ਕਾਰਨ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਆਪਣੀ ਰਸਮੀ ਸਿੱਖਿਆ ਛੱਡਣ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲਣ ਲਈ ਮਜਬੂਰ ਹੋਣਾ ਪਿਆ | ਅਜੀਤ ਪਵਾਰ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ, ਵੱਡਾ ਪੁੱਤਰ ਪਾਰਥ ਪਵਾਰ ਅਤੇ ਛੋਟਾ ਪੁੱਤਰ ਜੈ ਪਵਾਰ ਸ਼ਾਮਿਲ ਹਨ | ਆਪਣੇ ਭੈਣ-ਭਰਾਵਾਂ 'ਚੋਂ ਉਨ੍ਹਾਂ ਦੇ ਵੱਡੇ ਭਰਾ ਸ੍ਰੀਨਿਵਾਸ ਪਵਾਰ ਇਕ ਕਾਰੋਬਾਰੀ ਹੈ | ਉਨ੍ਹਾਂ ਦੀ ਭੈਣ ਵਿਜਯਾ ਪਾਟਿਲ ਜ਼ਿਆਦਾਤਰ ਸਰਗਰਮ ਰਾਜਨੀਤੀ ਤੋਂ ਦੂਰ ਰਹੀ ਹੈ | ਅਜੀਤ ਪਵਾਰ ਦਾ ਸਿਆਸੀ ਸਫ਼ਰ 1982 ਵਿਚ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਸਹਿਕਾਰੀ ਖੇਤਰ ਰਾਹੀਂ ਜਨਤਕ ਜੀਵਨ ਵਿਚ ਇਕ ਖੰਡ ਫੈਕਟਰੀ ਦੇ ਬੋਰਡ ਮੈਂਬਰ ਵਜੋਂ ਪ੍ਰਵੇਸ਼ ਕੀਤਾ ਜੋ ਕਿ ਮਹਾਰਾਸ਼ਟਰ ਦੀ ਰਾਜਨੀਤੀ ਵਿਚ ਇਕ ਰਵਾਇਤੀ ਸ਼ਕਤੀ ਅਧਾਰ ਹੈ¢ ਆਪਣੇ ਚਾਚਾ ਸ਼ਰਦ ਪਵਾਰ ਦੀ ਅਗਵਾਈ ਹੇਠ ਉਨ੍ਹਾਂ ਨੇ ਹÏਲੀ-ਹÏਲੀ ਸ਼ਾਸਨ ਅਤੇ ਸਿਆਸੀ ਰਣਨੀਤੀ ਦੀਆਂ ਜਟਿਲਤਾਵਾਂ ਸਿੱਖੀਆਂ | 1991 ਵਿਚ ਬਾਰਾਮਤੀ ਤੋਂ ਲੋਕ ਸਭਾ ਲਈ ਚੁਣੇ ਜਾਣ 'ਤੇ ਉਨ੍ਹਾਂ ਨੇ ਇਕ ਮਹੱਤਵਪੂਰਨ ਉਪਲਬਧੀ ਹਾਸਿਲ ਕੀਤੀ |