19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਇੰਦੌਰ 'ਚ ਪਾਣੀ ਨਹੀਂ ਜ਼ਹਿਰ ਵੰਡਿਆ-ਰਾਹੁਲ ਗਾਂਧੀ

ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੰਦੌਰ ਦੇ ਭਾਗੀਰਥਪੁਰਾ ਇਲਾਕੇ 'ਚ ਦੂਸ਼ਿਤ ਪਾਣੀ ਨਾਲ ਹੋਈਆਂ ਮੌਤਾਂ 'ਤੇ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਇੰਦੌਰ 'ਚ ਜ਼ਹਿਰ ਵੰਡਿਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਕੁੰਭਕਰਨ ਵਾਂਗ ਸੌ ਰਿਹਾ ਹੈ | ਰਾਹੁਲ ਗਾਂਧੀ ਨੇ ਭਾਜਪਾ ਨੇਤਾ ਕੈਲਾਸ਼ ਵਿਜੈ ਵਰਗੀਆ ਵਲੋਂ ਦਿੱਤੇ ਅਸੰਵੇਦਨਸ਼ੀਲ ਬਿਆਨ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਘਰ-ਘਰ ਮਾਤਮ ਹੈ, ਗ਼ਰੀਬ ਬੇਬਸ ਹਨ ਅਤੇ ਉਪਰੋਂ ਭਾਜਪਾ ਨੇਤਾਵਾਂ ਦੇ ਹੰਕਾਰੀ ਬਿਆਨ | ਰਾਹੁਲ ਗਾਂਧੀ ਨੇ ਭਾਜਪਾ ਨੇਤਾ ਨੂੰ ਨਿਸ਼ਾਨਾ ਬਣਾਦਿਆਂ ਕਿਹਾ ਕਿ ਇਹ 'ਫੋਕਟ' ਸਵਾਲ ਨਹੀਂ, ਇਹ ਜਵਾਬਦੇਹੀ ਦੀ ਮੰਗ ਹੈ |

ਪਿਛਲੀ ਖ਼ਬਰ ਮੋਦੀ ਸਰਕਾਰ ਨਾ ਤਾਂ ਸਾਫ਼ ਪਾਣੀ ਦੇ ਸਕੀ ਤੇ ਨਾ ਹੀ ਸਾਫ਼ ਹਵਾ-ਖੜਗੇ ਅਗਲੀ ਖ਼ਬਰ ਹਰਿਆਣਾ ਐਸ.ਆਈ.ਟੀ. ਵਲੋਂ ਪਾਕਿ ਲਈ ਜਾਸੂਸੀ ਦੇ ਦੋਸ਼ 'ਚ ਪੰਜਾਬ ਦਾ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।