04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੀ.ਆਈ.ਏ. ਸਟਾਫ਼ ਵਲੋਂ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੀ ਜਾਣ ਵਾਲੀ 550 ਲੀਟਰ ਸਪਿਰਿਟ ਬਰਾਮਦ

ਅਜੀਤ ਡੈਸਕ 23-12-2025
ਕਪੂਰਥਲਾ, 22 ਦਸੰਬਰ (ਸਡਾਨਾ)-ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਸਪਿਰਿਟ ਤੇ ਬੋਲੈਰੋ ਗੱਡੀ ਬਰਾਮਦ ਕੀਤੀ ਹੈ | ਡੀ.ਐਸ.ਪੀ. ਡੀ. ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਇੰਚਾਰਜ ਰਮਨ ਕੁਮਾਰ ਦੀ ਦੇਖ ਰੇਖ ਵਿਚ ਏ.ਐਸ.ਆਈ. ਜਸਬੀਰ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਾਂਜਲੀ ਵੇਈਾ ਨੇੜੇ ਇਕ ਗੱਡੀ ਖੜ੍ਹੀ ਹੈ, ਜਿਸ ਅੰਦਰ ਭਾਰੀ ਮਾਤਰਾ ਵਿਚ ਸਪਿਰਿਟ ਪਈ ਹੈ ਜਿਸ ਨਾਲ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਹੈ | ਜਿਸ 'ਤੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਗੱਡੀ 'ਚੋਂ 550 ਲੀਟਰ ਨਾਜਾਇਜ਼ ਸ਼ਰਾਬ (ਸਪਿਰਿਟ) ਬਰਾਮਦ ਕੀਤੀ ਤੇ ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਗੱਡੀ ਮਲਕੀਤ ਸਿੰਘ ਉਰਫ਼ ਰਾਜੂ ਅਤੇ ਸਤਨਾਮ ਸਿੰਘ ਉਰਫ਼ ਸੱਤਾ ਵਾਸੀਆਨ ਬੂਟਾਂ ਨੇ ਇੱਥੇ ਖੜ੍ਹੀ ਕੀਤੀ ਹੈ, ਜਿਨ੍ਹਾਂ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਨ੍ਹਾਂ ਦੀ ਭਾਲ ਹੇਠ ਛਾਪਾਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਿਟੀ ਕਲੱਬ ਫਗਵਾੜਾ ਦੀ ਨਵੀਂ ਮੈਨੇਜਿੰਗ ਕਮੇਟੀ ਦੀ ਚੋਣ, ਪਰਮਜੀਤ ਸਿੰਘ ਖੁਰਾਣਾ ਉਪ ਪ੍ਰਧਾਨ ਬਣੇ ਅਗਲੀ ਖ਼ਬਰ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਰੋਕੇ ਜਾਣ ਦਾ ਮਾਮਲਾ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।