ਭੁਲੱਥ-ਕਰਤਾਰਪੁਰ ਸਡ਼ਕ ’ਤੇ ਝੁਕੇ ਤੇ ਸੁੱਕੇ ਰੁੱਖ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ
ਭੁਲੱਥ, 3 ਨਵੰਬਰ (ਮਨਜੀਤ ਸਿੰਘ ਰਤਨ)-ਭੁਲੱਥ-ਕਰਤਾਰਪੁਰ ਮੇਨ ਸਡ਼ਕ ਦੇ ਆਸੇ-ਪਾਸੇ ਖਡ਼੍ਹੇ ਸਫ਼ੈਦੇ ਦੇ ਕੁੱਝ ਬੁੱਢੇ ਤੇ ਜਡ਼੍ਹਾਂ ਤੋਂ ਉੱਖਡ਼ੇ ਰੁੱਖ ਸਡ਼ਕ ਵੱਲ ਝੁਕਣ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਕਈ ਰੁੱਖ ਤਾਰਾਂ ਜਾਂ ਹੋਰ ਰੁੱਖਾਂ ਦੀਆਂ ਟਾਹਣੀਆਂ ਦੇ ਸਹਾਰੇ ਖਡ਼੍ਹੇ ਹਨ, ਜੋ ਤੇਜ਼ ਹਨੇਰੀ ਦੌਰਾਨ ਜਾਂ ਸਹਾਰਾ ਟੁੱਟਣ ’ਤੇ ਕਿਸੇ ਵੀ ਸਮੇਂ ਸਡ਼ਕ ’ਤੇ ਡਿੱਗ ਸਕਦੇ ਹਨ।
ਕ
ਕਾਲਾ ਸੰਘਿਆਂ ਵਿਖੇ ਦੋਵੇਂ ਪੰਚਾਇਤਾਂ ਦੇ ਸਹਿਯੋਗ ਨਾਲ਼ ਰਾਊਂਡਗਲਾਸ ਫਾਊਂਡੇਸ਼ਨ ਵਲੋਂ ਫੁੱਟਬਾਲ ਤੇ ਵਾਲੀਬਾਲ ਦੇ ਕਰਵਾਏ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਕਲੱਬ ਪ੍ਰਧਾਨ ਬਲਦੇਵ ਸਿੰਘ ਤੇ ਹੋਰ ਪਤਵੰਤੇ। ਤਸਵੀਰ : ਸੰਘਾ
04-11-2026
ਭੁਲੱਥ, 3 ਨਵੰਬਰ (ਮਨਜੀਤ ਸਿੰਘ ਰਤਨ)-ਭੁਲੱਥ-ਕਰਤਾਰਪੁਰ ਮੇਨ ਸਡ਼ਕ ਦੇ ਆਸੇ-ਪਾਸੇ ਖਡ਼੍ਹੇ ਸਫ਼ੈਦੇ ਦੇ ਕੁੱਝ ਬੁੱਢੇ ਤੇ ਜਡ਼੍ਹਾਂ ਤੋਂ ਉੱਖਡ਼ੇ ਰੁੱਖ ਸਡ਼ਕ ਵੱਲ ਝੁਕਣ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਕਈ ਰੁੱਖ ਤਾਰਾਂ ਜਾਂ ਹੋਰ ਰੁੱਖਾਂ ਦੀਆਂ ਟਾਹਣੀਆਂ ਦੇ ਸਹਾਰੇ ਖਡ਼੍ਹੇ ਹਨ, ਜੋ ਤੇਜ਼ ਹਨੇਰੀ ਦੌਰਾਨ ਜਾਂ ਸਹਾਰਾ ਟੁੱਟਣ ’ਤੇ ਕਿਸੇ ਵੀ ਸਮੇਂ ਸਡ਼ਕ ’ਤੇ ਡਿੱਗ ਸਕਦੇ ਹਨ। ਇਸ ਕਾਰਨ ਵਾਹਨਾਂ ਤੇ ਉਨ੍ਹਾਂ ਵਿਚ ਸਵਾਰ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਨਿੱਤ ਆਉਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਸਡ਼ਕ ਕਿਨਾਰੇ ਝੁਕੇ ਹੋਏ ਰੁੱਖਾਂ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੇ ਖ਼ਤਰਨਾਕ ਮਸਲਿਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹਡ਼ੇ ਰੁੱਖ ਬੁੱਢੇ ਹੋ ਚੁੱਕੇ ਹਨ ਜਾਂ ਜਡ਼੍ਹਾਂ ਤੋਂ ਉੱਖਡ਼ ਕੇ ਡਿੱਗਣ ਦੀ ਹਾਲਤ ਵਿਚ ਹਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਜੇਕਰ ਕੋਈ ਵਿਅਕਤੀ ਰੁੱਖਾਂ ਨਾਲ ਮਾਮੂਲੀ ਛੇਡ਼ਛਾਡ਼ ਵੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ, ਪਰ ਜਦੋਂ ਇਹੀ ਰੁੱਖ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਲੋਡ਼ੀਂਦੇ ਕਦਮ ਨਹੀਂ ਚੁੱਕੇ ਜਾਂਦੇ। ਉਨ੍ਹਾਂ ਇਹ ਵੀ ਦੱਸਿਆ ਕਿ ਸਡ਼ਕ ਕਿਨਾਰੇ ਕੁੱਝ ਡਿੱਗੇ ਹੋਏ ਰੁੱਖ ਅਜੇ ਵੀ ਪਏ ਹਨ, ਜੋ ਖ਼ਾਸ ਕਰਕੇ ਰਾਤ ਸਮੇਂ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਭੁਲੱਥ-ਕਰਤਾਰਪੁਰ ਮੁੱਖ ਸਡ਼ਕ ’ਤੇ ਸਡ਼ਕ ਵੱਲ ਲਟਕ ਰਹੇ ਤੇ ਖ਼ਤਰਨਾਕ ਹਾਲਤ ਵਿਚ ਖਡ਼੍ਹੇ ਰੁੱਖਾਂ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਕਟਵਾਇਆ ਜਾਵੇ ਅਤੇ ਸਡ਼ਕ ਕਿਨਾਰੇ ਪਏ ਡਿੱਗੇ ਰੁੱਖਾਂ ਨੂੰ ਵੀ ਤੁਰੰਤ ਹਟਾਇਆ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।