ਭੰਡਾਲ ਬੇਟ, 9 ਦਸੰਬਰ (ਜੋਗਿੰਦਰ ਸਿੰਘ ਜਾਤੀਕੇ)-ਬਲਾਕ ਸੰਮਤੀ ਜ਼ੋਨ ਪੱਡਾ ਬੇਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਕੌਰ ਜੋ ਕੇ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ | ਇਸ ਮੌਕੇ ਬਲਾਕ ਪ੍ਰਧਾਨ ਅਤੇ ਪਿੰਡ ਨੂਰਪੁਰ ਜਨੂਹਾ ਦੇ ਸਰਪੰਚ ਬਿਕਰਮ ਸਿੰਘ ਕੋਹਾੜ ਨੇ ਦੱਸਿਆ ਕਿ ਬਲਾਕ ਸੰਮਤੀ ਪੱਡਾ ਬੇਟ ਤੋਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਪੇਪਰਾਂ 'ਚ ਕੁੱਝ ਖ਼ਾਮੀਆਂ ਹੋਣ ਕਾਰਨ ਉਨ੍ਹਾਂ ਦੇ ਪੇਪਰ ਰੱਦ ਹੋ ਗਏ ਜਿਸ ਕਾਰਨ ਬਲਬੀਰ ਕੌਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ | ਇਸ ਮੌਕੇ ਪਿੰਡ ਨੂਰਪੁਰ ਜਨੂਹਾਂ ਦੇ ਵਸਨੀਕਾਂ ਵੱਲੋਂ ਬਲਬੀਰ ਕੌਰ ਦੀ ਬਿਨਾਂ ਮੁਕਾਬਲਾ ਜਿੱਤ ਤੇ ਜਸ਼ਨ ਮਨਾਏ |