26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਲੜ੍ਹ ਰਹੇ ਉਮੀਦਵਾਰਾਂ ਦੇ ਹੱਕ 'ਚ ਰਾਣਾ ਗੁਰਜੀਤ ਸਿੰਘ ਵਲੋਂ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਕਪੂਰਥਲਾ, 9 ਦਸੰਬਰ (ਵਿ.ਪ੍ਰ.)-ਕਾਂਗਰਸ ਦੇ ਚੂਹੜਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹਰਜਿੰਦਰ ਸਿੰਘ ਕੋਟ ਕਰਾਰ ਖਾਂ, ਇੱਬਣ ਜ਼ੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਪਰਮਜੀਤ ਸਿੰਘ ਇੱਬਣ, ਧੁਆਂਖਾ ਜ਼ੋਨ ਤੋਂ ਉਮੀਦਵਾਰ ਮਲਕੀਤ ਸਿੰਘ ਸੇਵਾ ਮੁਕਤ ਈ.ਟੀ.ਓ., ਤਲਵੰਡੀ ਮਹਿੰਮਾ ਜ਼ੋਨ ਤੋਂ ਉਮੀਦਵਾਰ ਗੁਰਵਿੰਦਰ ਕੌਰ ਤੇ ਵਡਾਲਾ ਜ਼ੋਨ ਤੋਂ ਉਮੀਦਵਾਰ ਸ਼ਸ਼ੀਪਾਲ ਦੇ ਹੱਕ ਵਿਚ ਅੱਜ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨੂਰਪੁਰ ਦੋਨਾ, ਧੁਆਂਖੇ ਨਿਸ਼ਾਨ, ਧੁਆਂਖੇ ਜਗੀਰ, ਵਡਾਲਾ ਕਲਾਂ, ਵਡਾਲਾ ਖ਼ੁਰਦ, ਫਿਆਲੀ, ਕੋਟ ਕਰਾਰ ਖਾਂ, ਖੋਜੇਵਾਲ, ਬੁੱਧੁਪੁੰਦਰ, ਕੋਟਲੀ, ਇੱਬਣ, ਅਹਿਮਦਪੁਰ, ਕੋਟ ਗੋਬਿੰਦਪੁਰ, ਧਾਲੀਵਾਲ ਦੋਨਾ, ਔਜਲਾ ਜੋਗੀ, ਔਜਲਾ ਬਨਵਾਲੀ, ਮਨਸੂਰਵਾਲ ਦੋਨਾ, ਤਲਵੰਡੀ ਮਹਿੰਮਾ, ਰਜ਼ਾਪੁਰ ਆਦਿ ਪਿੰਡਾਂ ਵਿਚ ਚੋਣ ਮੀਟਿੰਗਾਂ ਕਰਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਸਫ਼ਲ ਬਣਾਉਣ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡਾਂ ਦੇ ਲੋਕਾਂ ਵਲੋਂ ਕਾਂਗਰਸ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਉਮੀਦਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੱਡੇ ਬਹੁਮਤ ਨਾਲ ਜਿੱਤਣਗੇ | ਇਸ ਮੌਕੇ ਕਾਂਗਰਸ ਨਾਲ ਸਬੰਧਿਤ ਆਗੂ ਤੇ ਵਰਕਰ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਪੱਡਾ ਬੇਟ ਤੋਂ ਬਲਬੀਰ ਕੌਰ ਬਿਨਾਂ ਮੁਕਾਬਲਾ ਜੇਤੂ <br/> ਅਗਲੀ ਖ਼ਬਰ ਪਿੰਡ ਬੂਲਪੁਰ ਵਿਖੇ 2 ਧਿਰਾਂ ਦੀ ਹੋਈ ਲੜਾਈ 'ਚ 3 ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।