18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

'ਆਪ' ਆਗੂ ਹਰਜੀ ਮਾਨ ਵਲੋਂ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਪਿੰਡਾਂ ਦਾ ਦੌਰਾ

ਅਜੀਤ ਡੈਸਕ 09-12-2025
ਪਾਂਸ਼ਟਾ, 8 ਦਸੰਬਰ (ਸਤਵੰਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫਗਵਾੜਾ ਪੂਰਬੀ ਜ਼ੋਨ ਲਈ ਆਮ ਆਦਮੀ ਪਾਰਟੀ ਉਮੀਦਵਾਰ ਕੁਲਦੀਪ ਕੌਰ ਤੇ ਬਲਾਕ ਸੰਮਤੀ ਲਈ ਰਿਹਾਣਾ ਜੱਟਾਂ ਤੋਂ ਪਾਰਟੀ ਉਮੀਦਵਾਰ ਦੇਸ ਰਾਜ ਝੰਮਟ, ਡੁਮੇਲੀ ਤੋਂ ਸ੍ਰੀਮਤੀ ਊਧੀ, ਬਲਾਕ ਰਾਵਲਪਿੰਡੀ ਤੋਂ ਪਾਰਟੀ ਉਮੀਦਵਾਰ ਕਮਲੇਸ਼ ਕੌਰ ਤੇ ਸਾਹਨੀ ਤੋਂ ਰਾਜਿੰਦਰ ਕੌਰ ਦੇ ਹੱਕ ਵਿਚ ਵੱਡੀ ਗਿਣਤੀ ਆਮ ਆਦਮੀ ਪਾਰਟੀ ਆਗੂਆਂ ਵਲੋਂ ਹਰਨੂਰ ਸਿੰਘ ਹਰਜੀ ਮਾਨ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੀ ਅਗਵਾਈ ਹੇਠ ਰਿਹਾਣਾ ਜੱਟਾਂ, ਮੀਰਾਪੁਰ, ਗੁਜਰਾਤਾਂ, ਡੁਮੇਲੀ, ਹਰਬੰਸਪੁਰ, ਭਬਿਆਣਾ, ਢੰਡੋਲੀ, ਢੱਡੇ ਤੇ ਖਾਟੀ ਸਮੇਤ ਵੱਖ-ਵੱਖ ਪਿੰਡਾਂ ਵਿਚ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ | ਹਰਜੀ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਵਿਚ ਵੀ ਪਾਰਟੀ ਦੇ ਨੁਮਾਇੰਦੇ ਹੋਣਗੇ ਤਾਂ ਸਰਕਾਰ ਤੇ ਆਮ ਲੋਕਾਂ ਵਿਚਕਾਰ ਵਧੇਰੇ ਮਜ਼ਬੂਤ ਰਿਸ਼ਤੇ ਬਣਨਗੇ ਤੇ ਸੂਬੇ ਦੇ ਹਰ ਕੋਨੇ ਤੱਕ ਵਿਕਾਸ ਹੋ ਸਕੇਗਾ | ਇਸ ਮੌਕੇ ਕੁਲਦੀਪ ਕੌਰ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਫਗਵਾੜਾ ਪੂਰਬੀ ਜ਼ੋਨ, ਦੇਸ ਰਾਜ ਝੰਮਟ ਬਘਾਣਾ, ਬਲਾਕ ਸੰਮਤੀ ਉਮੀਦਵਾਰ ਬਲਾਕ ਰਿਹਾਣਾ ਜੱਟਾਂ, ਇਮਿੰਦਰ ਸਿੰਘ ਜਸਵਾਲ, ਜਸਵਿੰਦਰ ਸਿੰਘ ਬੰਟੀ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾਂ, ਮਹਿੰਗਾ ਸਿੰਘ ਸਰਪੰਚ ਮੀਰਾਪੁਰ, ਰਣਜੀਤ ਕੌਰ ਸਰਪੰਚ ਨੰਗਲ ਮੱਝਾ, ਜਸਵੀਰ ਕੌਰ ਸਰਪੰਚ, ਸੀਮਾ ਮੈਂਬਰ ਪੰਚਾਇਤ ਗੁਜਰਾਤਾਂ, ਊਧੀ ਉਮੀਦਵਾਰ ਬਲਾਕ ਸੰਮਤੀ ਡੁਮੇਲੀ, ਬਚਿੱਤਰ ਸਿੰਘ ਸਰਪੰਚ ਡੁਮੇਲੀ, ਪਰਵਿੰਦਰ ਪਾਲ ਸਾਬਕਾ ਸਰਪੰਚ ਡੁਮੇਲੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਹਰਬੰਸਪੁਰ, ਜੋਗਾ ਸਿੰਘ ਹਰਬੰਸਪੁਰ, ਕੇਵਲ ਸਿੰਘ, ਬੂਟਾ ਸਿੰਘ ਮੈਂਬਰ ਪੰਚਾਇਤ ਡੁਮੇਲੀ, ਬਲਬੀਰ ਸਿੰਘ ਸਰਪੰਚ ਟਾਂਡਾ ਬਘਾਣਾ, ਦਲਵਿੰਦਰ ਸਿੰਘ ਰਾਮਪੁਰ ਸੁੰਨੜਾ ਤੇ ਰਵੀ ਰਾਵਲਪਿੰਡੀ ਸਮੇਤ ਵੱਡੀ ਗਿਣਤੀ ਆਗੂਆਂ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰ ਕਾਦੂਪੁਰ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਨੱਥੂ ਚਾਹਲ ਜ਼ੋਨ ਤੋਂ ਕਾਂਗਰਸ ਉਮੀਦਵਾਰ ਪਲਵਿੰਦਰ ਕੌਰ ਦੇ ਹੱਕ 'ਚ ਪਿੰਡਾਂ 'ਚ ਚੋਣ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।