ਕਪੂਰਥਲਾ, 8 ਦਸੰਬਰ (ਵਿ.ਪ੍ਰ.)-ਬਲਾਕ ਸੰਮਤੀ ਕਪੂਰਥਲਾ ਦੇ ਜ਼ੋਨ ਨੰਬਰ 10 ਨੱਥੂ ਚਾਹਲ ਤੋਂ ਕਾਂਗਰਸ ਦੀ ਉਮੀਦਵਾਰ ਪਲਵਿੰਦਰ ਕੌਰ ਪਤਨੀ ਸੁਖਦੀਪ ਸਿੰਘ ਨੀਟੂ ਸਾਬਕਾ ਸਰਪੰਚ ਧੰਦਲ ਹੱਕ ਵਿਚ ਨੱਥੂਚਾਹਲ, ਆਰੀਆਂਵਾਲ, ਕੱਸੋਚਾਹਲ, ਜਵਾਲਾਪੁਰ, ਬਰਿੰਦਪੁਰ, ਨੰਗਲ ਤੇ ਭੇਟ ਵਿਚ ਹੋਈਆਂ ਚੋਣ ਮੀਟਿੰਗਾਂ ਵਿਚ ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਸੁਖਦੀਪ ਸਿੰਘ, ਗੁਰਜੀਤ ਸਿੰਘ, ਸੋਨੂੰ ਭੇਟਾਂ ਤੇ ਹੋਰ ਆਗੂਆਂ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਉਮੀਦਵਾਰ ਪਲਵਿੰਦਰ ਕੌਰ ਨੂੰ ਵੋਟਾਂ ਪਾ ਕੇ ਸਫ਼ਲ ਬਣਾਉਣ | ਕਾਂਗਰਸ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ ਜੋ ਪੇਂਡੂ ਖੇਤਰਾਂ ਵਿਚ ਵਿਕਾਸ ਕਰਵਾ ਸਕਦੀ ਹੈ | ਇਨ੍ਹਾਂ ਮੀਟਿੰਗਾਂ ਵਿਚ ਗੁਰਮੁਖ ਸਿੰਘ, ਸਾਬਕਾ ਸਰਪੰਚ ਕੱਸੋਚਾਹਲ ਪਰਮਜੀਤ ਕੌਰ, ਗੌਰਵ, ਰਘਬੀਰ ਸਿੰਘ, ਹਰਮੇਲ ਸਿੰਘ, ਮਨਵੀਰ ਸਿੰਘ ਚਾਹਲ, ਬਲਕਾਰ ਸਿੰਘ, ਬਖ਼ਸ਼ੀਸ਼ ਸਿੰਘ ਸਰਪੰਚ ਬਰਿੰਦਪੁਰ ਆਦਿ ਹਾਜ਼ਰ ਸਨ |